ਖ਼ਬਰਾਂ |

ਤਾਜ਼ਾ |

ਹਿਮਾਚਲ ਦੇ ਕੁੱਲੂ 'ਚ ਵੱਡਾ ਸੜਕ ਹਾਦਸਾ: ਡੂੰਘੀ ਖਾਈ 'ਚ ਡਿੱਗੀ HRTC ਦੀ ਬੱਸ, 2 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
Published : Jun 15, 2023, 2:20 pm IST
Updated : Jun 15, 2023, 2:20 pm IST
SHARE ARTICLE
photo
photo

ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ

 

ਹਿਮਾਚਲ: ਕੁੱਲੂ ਜ਼ਿਲੇ ਦੇ ਭੁੰਤਰ-ਨਰੋਗੀ ਰੋਡ 'ਤੇ ਤ੍ਰੇਹਨ ਨੇੜੇ ਬੀਤੇ ਦਿਨ ਬੁੱਧਵਾਰ ਨੂੰ ਐਚਪੀ 66 - 1730 ਦੀ ਇੱਕ ਐਚਆਰਟੀਸੀ ਬੱਸ 300 ਮੀਟਰ ਹੇਠਾਂ ਬਸ਼ੋਨਾ ਡਰੇਨ ਵਿਚ ਡਿੱਗ ਗਈ। ਸ਼ਾਮ ਸਾਢੇ ਪੰਜ ਵਜੇ ਨਰੋਗੀ ਤੋਂ ਭੁੰਤਰ ਵਾਪਸ ਆ ਰਹੀ ਬੱਸ ਖਾਈ ਵਿਚ ਡਿੱਗ ਗਈ। 

ਬੱਸ ਡਿੱਗਣ ਤੋਂ ਬਾਅਦ ਇੱਥੇ ਹਾਹਾਕਾਰ ਮੱਚ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਐਚਆਰਟੀਸੀ ਬੱਸ ਨਰੋਗੀ ਵਿਖੇ ਸਵਾਰੀਆਂ ਨੂੰ ਉਤਾਰ ਕੇ ਵਾਪਸ ਆ ਰਹੀ ਸੀ ਤਾਂ ਇਸ ਹਾਦਸੇ ਦੀ ਲਪੇਟ ਵਿਚ ਕੁਝ ਲੋਕ ਹੀ ਆ ਗਏ। ਸ਼ਾਮ 4:15 ਵਜੇ ਭੁੰਤਰ ਤੋਂ ਰਵਾਨਾ ਹੋਈ ਐਚਆਰਟੀਸੀ ਬੱਸ ਪਹਿਲਾਂ ਨਰੋਗੀ ਪਹੁੰਚੀ। ਜਦੋਂ ਇਹ ਵਾਪਸ ਆ ਰਹੀ ਸੀ ਤਾਂ ਕੁਤਲੂ ਰੁੜ ਨਾਮਕ ਸਥਾਨ 'ਤੇ ਮੋੜ 'ਤੇ ਇਹ ਬੇਕਾਬੂ ਹੋ ਗਈ। ਇਸ ਤੋਂ ਪਹਿਲਾਂ ਕਿ ਡਰਾਈਵਰ ਬੱਸ ਨੂੰ ਸੰਭਾਲਦਾ, ਇਹ ਹੇਠਾਂ ਡਿੱਗ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਆਸਪਾਸ ਦੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ।

ਕੁੱਲੂ 'ਚ ਹੋਏ ਸੜਕ ਹਾਦਸੇ 'ਚ ਜ਼ਖਮੀਆਂ ਦਾ ਇਲਾਜ ਖੇਤਰੀ ਹਸਪਤਾਲ 'ਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਪੀਐਸ ਸੁੰਦਰ ਠਾਕੁਰ ਖੇਤਰੀ ਹਸਪਤਾਲ ਪੁੱਜੇ। ਹਾਦਸੇ 'ਚ 2 ਲੋਕਾਂ ਦੇ ਮੌਤ ਅਤੇ 6 ਦੇ ਜ਼ਖ਼ਮੀ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਜ਼ਖ਼ਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement