ਖ਼ਬਰਾਂ |

ਤਾਜ਼ਾ |

Peak power demand: ਅੱਤ ਦੀ ਗਰਮੀ ਕਾਰਨ ਬਿਜਲੀ ਦੀ ਵੱਧ ਤੋਂ ਵੱਧ ਮੰਗ 235 ਗੀਗਾਵਾਟ ’ਤੇ ਪਹੁੰਚੀ
Published : May 24, 2024, 8:18 am IST
Updated : May 24, 2024, 8:18 am IST
SHARE ARTICLE
Peak power demand breaches estimated 235-GW mark for May
Peak power demand breaches estimated 235-GW mark for May

ਬਿਜਲੀ ਮੰਤਰਾਲੇ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਇਸ ਗਰਮੀ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 260 ਗੀਗਾਵਾਟ ਤਕ ਪਹੁੰਚ ਸਕਦੀ ਹੈ।

Peak power demand: ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਿਆਨਕ ਗਰਮੀ ਕਾਰਨ ਬੁਧਵਾਰ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 235.06 ਗੀਗਾਵਾਟ ’ਤੇ ਪਹੁੰਚ ਗਈ। ਇਹ ਇਸ ਸੀਜ਼ਨ ਦੀ ਹੁਣ ਤਕ ਦੀ ਸੱਭ ਤੋਂ ਵੱਧ ਮੰਗ ਹੈ। ਉਦਯੋਗ ਮਾਹਰਾਂ ਅਨੁਸਾਰ,“ਬਿਜਲੀ ਦੀ ਮੰਗ ਵਧਣ ਦਾ ਮੁੱਖ ਕਾਰਨ ਬਹੁਤ ਜ਼ਿਆਦਾ ਗਰਮੀ ਹੈ। ਪਾਰਾ ਵਧਣ ਨਾਲ ਏਅਰ ਕੰਡੀਸ਼ਨਰ/ਕੂਲਰ ਦੀ ਵਰਤੋਂ ਵੱਧ ਰਹੀ ਹੈ, ਜਿਸ ਕਾਰਨ ਬਿਜਲੀ ਦੀ ਖਪਤ ਵੀ ਵਧ ਗਈ ਹੈ।

ਬਿਜਲੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਬੁਧਵਾਰ ਨੂੰ ਦਿਨ ਦੌਰਾਨ ਬਿਜਲੀ ਦੀ ਸੱਭ ਤੋਂ ਵੱਧ ਮੰਗ ਜਾਂ ਸੱਭ ਤੋਂ ਵੱਧ ਸਪਲਾਈ 235.06 ਗੀਗਾਵਾਟ ਦਰਜ ਕੀਤੀ ਗਈ। ਇਸ ਸਾਲ ਗਰਮੀਆਂ ਦੇ ਮੌਸਮ ਵਿਚ ਇਹ ਹੁਣ ਤਕ ਦੀ ਸੱਭ ਤੋਂ ਵੱਧ ਮੰਗ ਹੈ। ਇਸ ਤੋਂ ਪਹਿਲਾਂ ਸਤੰਬਰ 2023 ’ਚ ਬਿਜਲੀ ਦੀ ਸੱਭ ਤੋਂ ਵੱਧ ਮੰਗ 243.27 ਗੀਗਾਵਾਟ ਦੇ ਉੱਚੇ ਪੱਧਰ ’ਤੇ ਸੀ।

ਅੱਤ ਦੀ ਗਰਮੀ ਅਤੇ ਕੁੱਝ ਖੇਤਰਾਂ ਵਿਚ ਗਰਮੀ ਦੀ ਲਹਿਰ ਕਾਰਨ ਇਸ ਸੀਜ਼ਨ ਵਿਚ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਬਿਜਲੀ ਮੰਤਰਾਲੇ ਨੇ ਮਈ ਲਈ ਦਿਨ ਵਿਚ 235 ਗੀਗਾਵਾਟ ਅਤੇ ਸ਼ਾਮ ਨੂੰ 225 ਗੀਗਾਵਾਟ ਅਤੇ ਜੂਨ ਲਈ ਦਿਨ ਵਿਚ 240 ਗੀਗਾਵਾਟ ਅਤੇ ਸ਼ਾਮ ਨੂੰ 235 ਗੀਗਾਵਾਟ ਹੋਣ ਦਾ ਅਨੁਮਾਨ ਲਗਾਇਆ ਸੀ। ਇਸ ਤੋਂ ਇਲਾਵਾ ਬਿਜਲੀ ਮੰਤਰਾਲੇ ਨੇ ਇਹ ਵੀ ਅਨੁਮਾਨ ਲਗਾਇਆ ਹੈ ਕਿ ਇਸ ਗਰਮੀ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 260 ਗੀਗਾਵਾਟ ਤਕ ਪਹੁੰਚ ਸਕਦੀ ਹੈ।

ਅੰਕੜਿਆਂ ਮੁਤਾਬਕ ਅਪ੍ਰੈਲ 2024 ’ਚ ਬਿਜਲੀ ਦੀ ਸੱਭ ਤੋਂ ਵੱਧ ਮੰਗ 224.18 ਗੀਗਾਵਾਟ ਸੀ। ਉਸ ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਰਮੀਆਂ ਦੀ ਸ਼ੁਰੂਆਤ ਸੀ। ਮਾਰਚ ਵਿਚ ਇਹ 221.82 ਗੀਗਾਵਾਟ, ਫ਼ਰਵਰੀ ਵਿਚ 222.16 ਗੀਗਾਵਾਟ ਅਤੇ ਜਨਵਰੀ ਵਿਚ 223.51 ਗੀਗਾਵਾਟ ਸੀ। ਇਸ ਮਹੀਨੇ ਵੱਧ ਤੋਂ ਵੱਧ ਸਪਲਾਈ 6 ਮਈ ਨੂੰ 233 ਗੀਗਾਵਾਟ ਅਤੇ 21 ਮਈ ਨੂੰ 233.80 ਗੀਗਾਵਾਟ ਤਕ ਪਹੁੰਚ ਗਈ। ਮਈ 2023 ਵਿਚ ਇਹ 221.42 ਗੀਗਾਵਾਟ ਸੀ। ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਇਸ ਸਾਲ ਮਾਰਚ ਵਿਚ ਭਵਿੱਖਬਾਣੀ ਕੀਤੀ ਸੀ ਕਿ ਇਸ ਸਾਲ ਦੇਸ਼ ਵਿਚ ਜ਼ਿਆਦਾ ਗਰਮੀ ਅਤੇ ਲੂ ਵਾਲੇ ਦਿਨ ਵੱਧ ਹੋਣਗੇ। ਅਲ ਨੀਨੋ ਦੇ ਹਾਲਾਤ ਘੱਟੋ-ਘੱਟ ਮਈ ਤਕ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

 (For more Punjabi news apart from Peak power demand breaches estimated 235-GW mark for May, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement