ਖ਼ਬਰਾਂ |

ਤਾਜ਼ਾ |

Lok Sabha Elections 2024: AAP ਨੇ ਫਰੀਦਕੋਟ ਵਿਚ 1000 ਤੋਂ ਵੱਧ ਮੋਟਰਸਾਈਕਲਾਂ 'ਤੇ ਕੱਢੀ ਰੈਲੀ; CM ਮਾਨ ਨੇ ਕਿਹਾ, ‘ਨਜ਼ਾਰਾ ਆ ਗਿਆ’
Published : Apr 16, 2024, 7:00 pm IST
Updated : Apr 16, 2024, 8:06 pm IST
SHARE ARTICLE
Aam Aadmi Party's bike rally in Lok Sabha constituency Faridkot
Aam Aadmi Party's bike rally in Lok Sabha constituency Faridkot

ਇਸ ਰੈਲੀ ਦੀ ਵੀਡੀਉ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ।

Lok Sabha Elections 2024: ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਵਲੋਂ ਰੈਲੀਆਂ ਦਾ ਦੌਰ ਜਾਰੀ ਹੈ। ਇਸ ਵਿਚਾਲੇ ਅੱਜ ਲੋਕ ਸਭਾ ਹਲਕਾ ਫਰੀਦਕੋਟ ਵਿਚ ਆਮ ਆਦਮੀ ਪਾਰਟੀ ਵਲੋਂ ਬਾਈਕ ਰੈਲੀ ਕੱਢੀ ਗਈ। ਇਸ ਦੌਰਾਨ ਵਰਕਰ 1000 ਤੋਂ ਵੱਧ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਰੈਲੀ ਵਿਚ ਸ਼ਾਮਲ ਹੋਏ।

ਇਸ ਰੈਲੀ ਦੀ ਵੀਡੀਉ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਗੁਜਰਾਤ ਵਿਚ ਹਾਂ...ਫ਼ਰੀਦਕੋਟੀਏ ਭਮੱਕੜਾਂ ਦਾ ਪਿਆਰ ਵੇਖ ਕੇ ਨਜ਼ਾਰਾ ਆ ਗਿਆ....ਵਾਹ...ਵਾਹ...ਵਾਹ...ਮਿਲਦੇ ਹਾਂ ਅਗਲੇ ਹਫ਼ਤੇ...”।

ਧਰਮਕੋਟ, ਫਤਿਹਗੜ੍ਹ ਪੰਜਤੂਰ ਅਤੇ ਕੋਟ ਈਸੇ ਖਾਂ ਤੋਂ ਕੱਢੀ ਗਈ ਇਸ ਰੈਲੀ ਵਿਚ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੀ ਸ਼ਿਰਕਤ ਕੀਤੀ। ਦੱਸ ਦੇਈਏ ਕਿ ਹਲਕਾ ਫਰੀਦਕੋਟ ਤੋਂ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।

 (For more Punjabi news apart from Aam Aadmi Party's bike rally in Lok Sabha constituency Faridkot, stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement