Punjab News: ਪੰਜਾਬ ਸਰਕਾਰ ਦਾ ਵੱਡਾ ਹੁਕਮ, ਹੁਣ ਅਧਿਆਪਕ ਪੜ੍ਹਾਉਣ ਤੋਂ ਬਿਨ੍ਹਾਂ ਨਹੀਂ ਕਰਨਗੇ ਕੋਈ ਹੋਰ ਕੰਮ

By : GAGANDEEP

Published : Jan 3, 2024, 2:49 pm IST
Updated : Jan 3, 2024, 2:49 pm IST
SHARE ARTICLE
Now teachers will not do any other work without teaching in Punjab News in punjabi
Now teachers will not do any other work without teaching in Punjab News in punjabi

Punjab News: ਅਧਿਆਪਕਾਂ ਦੀ ਮਾਰਚ ਤੱਕ ਛੁੱਟੀਆਂ ਕੀਤੀਆਂ ਕੈਂਸਲ

Now teachers will not do any other work without teaching in Punjab News in punjabi : ਹੁਣ ਪੰਜਾਬ ਵਿਚ ਬੱਚਿਆਂ ਦੀ ਸਾਇੰਸ ਅਤੇ ਗਣਿਤ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਹੀਂ ਆਵੇਗੀ। ਸਰਕਾਰ ਹੁਣ 19000 ਸਕੂਲਾਂ ਵਿਚ ਤਾਇਨਾਤ ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਅਧਿਆਪਕਾਂ ਉੱਤੇ ਕਿਸੇ ਹੋਰ ਕੰਮ ਦਾ ਬੋਝ ਨਹੀਂ ਪਾਵੇਗੀ। ਨਾ ਹੀ ਉਨ੍ਹਾਂ ਨੂੰ ਸਕੂਲਾਂ ਵਿਚ ਆਉਣ ਵਾਲੇ ਵੱਖ-ਵੱਖ ਫੰਡਾਂ ਦਾ ਇੰਚਾਰਜ ਬਣਾਇਆ ਜਾਵੇਗਾ। ਉਨ੍ਹਾਂ ਦਾ ਇਕੋ ਇੱਕ ਕੰਮ ਹੋਵੇਗਾ ਬੱਚਿਆਂ ਨੂੰ ਵਿਗਿਆਨ ਅਤੇ ਗਣਿਤ ਬਾਰੇ ਪੜ੍ਹਾਉਣਾ।

ਇਹ ਵੀ ਪੜ੍ਹੋ: Most Crimes in States News: ਪੰਜਾਬ ਨਹੀਂ ਸਗੋਂ ਇਨ੍ਹਾਂ ਸੂਬਿਆਂ ਵਿਚ ਹੁੰਦੇ ਸਭ ਤੋਂ ਵੱਧ ਅਪਰਾਧ, ਰੀਪੋਰਟ ਨੇ ਉ਼ਡਾਏ ਹੋਸ਼!

ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਅਧਿਆਪਕ ਦੂਜੇ ਕੰਮਾਂ ਦੇ ਬੋਝ ਕਾਰਨ ਹੋਰ ਕੰਮਾਂ ਵਿੱਚ ਰੁੱਝ ਜਾਂਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਇੰਸ ਅਤੇ ਮੈਥ ਅਧਿਆਪਕਾਂ ਤੋਂ ਕੋਈ ਹੋਰ ਕੰਮ ਨਾ ਲੈਣ ਦੇ ਆਦੇਸ਼ ਦਿਤੇ ਹਨ।

ਇਹ ਵੀ ਪੜ੍ਹੋ: Khanna News: ਖੰਨਾ 'ਚ ਫਟਿਆ ਡੀਜ਼ਲ ਨਾਲ ਭਰਿਆ ਟੈਂਕਰ, ਫਲਾਈਓਵਰ ’ਤੇ ਮਚੇ ਅੱਗ ਦੇ ਭਾਂਬੜ, ਰੋਡ ਕਰਵਾਇਆ ਬੰਦ

ਸਿੱਖਿਆ ਵਿਭਾਗ ਨੇ ਪੱਤਰ ਵਿੱਚ ਲਿਖਿਆ ਹੈ ਕਿ ਸਕੂਲਾਂ ਵਿਚ ਕਈ ਤਰ੍ਹਾਂ ਦੇ ਫੰਡ ਹੁੰਦੇ ਹਨ। ਜਿਸ ਵਿੱਚ ਖੇਡਾਂ ਅਤੇ ਸਮੁੱਚੀ ਸਿੱਖਿਆ ਫੰਡ ਪ੍ਰਮੁੱਖ ਹਨ। ਜਦੋਂ ਸਾਇੰਸ ਅਤੇ ਗਣਿਤ ਦੇ ਅਧਿਆਪਕਾਂ ਨੂੰ ਇਨ੍ਹਾਂ ਫੰਡਾਂ ਦਾ ਇੰਚਾਰਜ ਬਣਾਇਆ ਜਾਂਦਾ ਹੈ ਤਾਂ ਉਹ ਇਸ ਕੰਮ ਵਿੱਚ ਰੁੱਝ ਜਾਂਦੇ ਹਨ। ਉਹ ਆਪਣੇ ਕੰਮ 'ਤੇ ਧਿਆਨ ਨਹੀਂ ਦੇ ਪਾਉਂਦੇ । ਜਦੋਂਕਿ ਗਣਿਤ ਅਤੇ ਵਿਗਿਆਨ ਵਿਸ਼ੇ ਔਖੇ ਹੋਣ ਕਾਰਨ ਜ਼ਿਆਦਾ ਧਿਆਨ ਮੰਗਦੇ ਹਨ। ਇਹਨਾਂ ਵਿਸ਼ਿਆਂ ਵਿੱਚ ਪ੍ਰੈਕਟੀਕਲ ਅਤੇ ਪ੍ਰਯੋਗ ਸ਼ਾਮਲ ਹੁੰਦੇ ਹਨ। ਅਜਿਹੀ ਸਥਿਤੀ ਵਿਚ ਇਨ੍ਹਾਂ ਅਧਿਆਪਕਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਬਚਾਈ ਜਾ ਸਕੇ।

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ ਸਕੂਲਾਂ ਵਿੱਚ ਜਾ ਕੇ ਪੜ੍ਹਾਉਣ ਤੋਂ ਬਚਦੇ ਹਨ। ਅਜਿਹੇ ਅਧਿਆਪਕ ਦਫ਼ਤਰੀ ਕੰਮਾਂ ਵਿੱਚ ਹੀ ਆਪਣੀ ਡਿਊਟੀ ਪੂਰੀ ਕਰ ਲੈਂਦੇ ਹਨ। ਅਜਿਹੇ 'ਚ ਇਸ ਹੁਕਮ ਤੋਂ ਬਾਅਦ ਉਹ ਅਧਿਆਪਕ ਵੀ ਪ੍ਰਭਾਵਿਤ ਹੋਏ ਹਨ।

ਸਿੱਖਿਆ ਵਿਭਾਗ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਗੰਭੀਰ ਹੈ। ਵਿਭਾਗ ਨੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਮਾਰਚ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਹੀ ਛੁੱਟੀਆਂ ਦਿਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਚਾਈਲਡ ਕੇਅਰ ਲੀਵ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਗਏ ਹਨ। ਇਹ ਛੁੱਟੀ ਵੀ ਵਿਸ਼ੇਸ਼ ਹਾਲਤ ਵਿੱਚ ਦਿੱਤੀ ਜਾਂਦੀ ਹੈ।

For more news apart from Now teachers will not do any other work without teaching in Punjab News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement