Amritsar News : ਉਧਾਰ ਲਏ ਪੈਸੇ ਵਾਪਸ ਨਾ ਹੋਣ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

By : GAGANDEEP

Published : Jan 7, 2024, 1:37 pm IST
Updated : Jan 7, 2024, 1:54 pm IST
SHARE ARTICLE
A young man committed suicide by consuming poison in Amritsar news in punjabi
A young man committed suicide by consuming poison in Amritsar news in punjabi

Amritsar News : ਵਿਆਜ 'ਤੇ ਲਏ ਪੈਸੇ ਵਾਪਸ ਨਾ ਕਰਨ 'ਤੇ ਪਰੇਸ਼ਾਨ ਸੀ ਵਿਅਕਤੀ

A young man committed suicide by consuming poison in Amritsar news in punjabi : ਅੰਮ੍ਰਿਤਸਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਸੁਸਾਈਡ ਨੋਟ ਵਿਚ ਉਸ ਨੂੰ ਤੰਗ ਕਰਨ ਵਾਲਿਆਂ ਦੇ ਨਾਂ ਵੀ ਲਿਖੇ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਹਰਦੀਪ ਸਿੰਘ ਨੇ ਕੁਝ ਮਹੀਨੇ ਪਹਿਲਾਂ ਚਾਰ ਵਿਅਕਤੀਆਂ ਤੋਂ ਵਿਆਜ 'ਤੇ ਪੈਸੇ ਲਏ ਸਨ। ਉਹ ਬਕਾਇਦਾ ਪੈਸੇ ਵਾਪਸ ਕਰ ਰਿਹਾ ਸੀ ਪਰ ਕਰਜ਼ਦਾਰਾਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: Ludhiana News: ਪੜ੍ਹਾਈ ਲਈ ਵਿਦੇਸ਼ ਤੋੋਂ ਆਏ ਨੌਜਵਾਨ ਦੀ ਪੰਜਾਬ ਵਿਚ ਹੋਈ ਮੌਤ  

ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਨੇ ਦੱਸਿਆ ਕਿ ਹਰਦੀਪ ਨੇ ਕੁਝ ਪੈਸੇ ਵਾਪਸ ਕਰ ਦਿਤੇ ਸਨ ਪਰ ਲੈਣਦਾਰਾਂ ਨੇ ਉਸ ਪੈਸਿਆਂ ਬਾਰੇ ਕੋਈ ਗੱਲ ਨਹੀਂ ਕੀਤੀ ਅਤੇ ਰਸਤੇ ਵਿਚ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਲੀਲ ਕੀਤਾ। ਇਸ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਇਹ ਵੀ ਪੜ੍ਹੋ: Study: ਕੋਰੋਨਾ ਦੌਰਾਨ 17 ਹਜ਼ਾਰ ਮੌਤਾਂ ਲਈ ਇਹ ਦਵਾਈ ਜ਼ਿੰਮੇਵਾਰ! 

ਹਰਦੀਪ ਸਿੰਘ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਸੀ। ਨੋਟ ਆਪਣੀ ਜੇਬ 'ਚ ਰੱਖਿਆ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਵੱਲੋਂ ਸੁਸਾਈਡ ਨੋਟ ਪੁਲਿਸ ਨੂੰ ਸੌਂਪ ਦਿਤਾ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਨੇ ਦੱਸਿਆ ਕਿ ਹਰਦੀਪ ਸਿੰਘ ਦੀ ਉਮਰ 32 ਸਾਲ ਸੀ। ਉਸ ਦਾ ਵਿਆਹ ਨਹੀਂ ਹੋਇਆ ਸੀ। ਹਰਦੀਪ ਸਿੰਘ ਨਵੀਂ ਆਬਾਦੀ ਗਲੀ ਨੰਬਰ 2 ਦਾ ਰਹਿਣ ਵਾਲਾ ਸੀ। ਉਸ ਨੇ ਆਪਣੇ ਨੇੜਲੇ ਚਾਰ ਵਿਅਕਤੀਆਂ ਤੋਂ ਵਿਆਜ ’ਤੇ ਪੈਸੇ ਲਏ ਸਨ। ਉਸ ਨੇ ਸੁਸਾਈਡ ਨੋਟ ਵਿਚ ਅਰਜੁਨ ਭਾਟੀਆ, ਛਿੰਦਰ, ਪੂਰਨ ਚੰਦ ਅਤੇ ਰਵੀ ਮੈਨੇਜਰ ਦੇ ਨਾਂ ਲਿਖੇ ਹਨ। ਜਿਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

(For more Punjabi news apart from A young man committed suicide by consuming poison in Amritsar news in punjabi , stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement