ਖ਼ਬਰਾਂ |

ਤਾਜ਼ਾ |

Tik-Tok ਨੇ ਦੁਨੀਆਂ ਕੀਤੀ ਪਾਗਲ, ਵਿਅਕਤੀ ਨੇ ਪੱਖੇ ਨਾਲ ਲਟਕ ਬਣਾਈ ਵੀਡੀਓ
Published : Feb 14, 2019, 10:36 am IST
Updated : Feb 14, 2019, 10:36 am IST
SHARE ARTICLE
Tik-Tok Video
Tik-Tok Video

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ-ਕੱਲ ਸ਼ੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਲੋਕ ਇਸ ਤੇ ਆਪਣੀਆਂ ਵੀਡੀਓਜ਼ ਪਾ ਕੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ...

ਚੰਡੀਗੜ੍ਹ : ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ-ਕੱਲ ਸ਼ੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਲੋਕ ਇਸ ਤੇ ਆਪਣੀਆਂ ਵੀਡੀਓਜ਼ ਪਾ ਕੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ ਜਦਕਿ ਲੋਕ ਖਤਰਿਆਂ ਨਾਲ ਖੇਡ ਕੇ ਵੀ ਆਪਣੀਆਂ ਵੀਡੀਓਜ਼ ਬਣਾਉਂਦੇ ਹਨ ਤੇ ਅੱਜ-ਕੱਲ ਟਿਕ-ਟੋਕ ਤੇ ਵੀਡੀਓ ਬਣਾਉਣ ਦੇ ਚੱਕਰ ਵਿਚ ਲੋਕ ਆਪਣੀ ਜਾਨ ਨਾਲ ਖੇਡ ਰਹੇ ਹਨ ਜਿਸ ਕਰਕੇ ਅਨੇਕਾਂ ਹੀ ਲੋਕ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ, ਤੇ ਹਾਲ ਹੀ ਵਿਚ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Tik-Tok VideoTik-Tok Video

ਜਿਸ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸ਼ਰਾਬੀ ਵਿਅਕਤੀ ਡੀ.ਜੇ ਦੇ ਗਾਣਿਆਂ ਤੇ ਟਿਕ-ਟੋਕ ਦੀ ਵੀਡੀਓ ਬਣਾਉਣ ਲਈ ਪੱਖੇ ਨਾਲ ਲਟਕ ਰਿਹਾ ਹੈ ਜਦਕਿ ਇਹ ਵਿਅਕਤੀ ਸ਼ਰੇਆਮ ਆਪਣੀ ਜਾਨ ਦੇ ਨਾਲ ਖੇਡ ਰਿਹਾ ਹੈ। ਪਹਿਲਾਂ ਵੀ ਸ਼ੋਸ਼ਲ ਮੀਡੀਆ ਤੇ ਟਿਕ-ਟੋਕ  ਵੀਡੀਓ ਬਣਾਉਣ ਦੇ ਚੱਕਰ ਵਿਚ ਇੱਕ ਨੌਜਵਾਨ ਟਰੈਕਟਰ ਦੀਆਂ ਤਵੀਆਂ ਦੇ ਹੇਠਾਂ ਆਇਆ ਸੀ ਜਦਕਿ ਚੰਗੀ ਕਿਸਮਤ ਦੇ ਨਾਲ ਉਹ ਬਚ ਗਿਆ

Tik Tok Tik Tok

ਪਰ ਇਹਨਾਂ ਹਾਦਸਿਆਂ ਨੂੰ ਦੇਖਦੇ ਹੋਏ ਵੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤੇ ਦਿਨੋਂ-ਦਿਨ ਇਹਨਾਂ ਟਿਕ-ਟੋਕ ਦੀਆਂ ਵੀਡੀਓਜ਼ ਬਣਾਉਣ ਲਈ ਆਪਣੀ ਜਾਨ ਸਿੱਕੇ ਤੇ ਟੰਗ ਕੇ ਇਹਨਾਂ ਖਤਰਿਆਂ ਦੇ ਨਾਲ ਖੇਡਦੇ ਹਨ। ਤੁਸੀਂ ਇਸ ਵੀਡੀਓ ਵਿਚ ਵਿਅਕਤੀ ਨੂੰ ਲਾਇਵ ਦੇਖ ਸਕਦੇ ਹੋ ਕਿ ਕਿਸ ਤਰਾਂ ਵਿਅਕਤੀ ਸ਼ਰਾਬੀ ਹਾਲਤ ਦੇ ਵਿਚ ਪੱਖੇ ਦੇ ਨਾਲ ਲਟਕ ਰਿਹਾ ਹੈ ਤੇ ਥੱਲੇ ਨੱਚ ਰਹੇ ਲੋਕ ਉਸਨੂੰ ਥੱਲੇ ਉਤਾਰਨ ਦੀ ਬਜਾਏ ਉਸਦੀ ਟਿਕ-ਟੋਕ ਵੀਡੀਓ ਬਣਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement