ਖ਼ਬਰਾਂ |

ਤਾਜ਼ਾ |

ਹੋਂਦ ਚਿਲੜ ਮਾਮਲਾ ਸੁਣਵਾਈ ਟਲੀ, ਅਗਲੀ ਸੁਣਵਾਈ 17 ਅਗੱਸਤ ਨੂੰ
Published : May 3, 2018, 3:05 am IST
Updated : May 3, 2018, 3:05 am IST
SHARE ARTICLE
Hondh Chillar case
Hondh Chillar case

ਹਰਿਆਣਾ ਸਰਕਾਰ ਨੇ ਅਦਾਲਤ ਵਿਚ ਦਾਖ਼ਲ ਨਹੀਂ ਕੀਤਾ ਜਵਾਬ

ਲੁਧਿਆਣਾ, 2 ਮਈ (ਆਰ. ਪੀ. ਸਿੰਘ): ਨਵੰਬਰ 1984 ਨੂੰ ਹਰਿਆਣਾ ਵਿਚ 79 ਸਿੱਖਾਂ ਦੇ ਕਤਲ ਦੇ ਸਬੰਧੀ ਹੋਂਦ ਚਿੱਲੜ ਤਾਲਮੇਲ ਕਮੇਟੀ ਵਲੋਂ ਪਾਈ ਪਟੀਸ਼ਨ ਦੀ ਸੁਣਵਾਈ ਅਦਾਲਤ ਵਿਚ ਹੋਈ। ਪਿਛਲੀ ਤਰੀਕ 'ਤੇ ਹਰਿਆਣਾ ਸਰਕਾਰ ਨੂੰ ਹੋਏ ਨੋਟਿਸ ਦੇ ਸਬੰਧੀ ਹਰਿਆਣਾ ਵਲੋਂ ਜਵਾਬ ਦਾਖ਼ਲ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਅਗਲੀ ਸੁਣਵਾਈ 17 ਅਗੱਸਤ ਨੂੰ ਹੋਵੇਗੀ। ਉਸ ਦਿਨ ਹਰਿਆਣਾ ਸਰਕਾਰ ਨੂੰ ਜਵਾਬ ਦਾਖ਼ਲ ਕਰਨਾ ਪਵੇਗਾ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਉਨ੍ਹਾਂ ਦੇ ਵਕੀਲ ਪ੍ਰੇਮਜੀਤ ਹੁੰਦਲ ਰਾਹੀਂ ਜੋਗਿੰਦਰ ਸਿੰਘ ਦੀ ਵਿਧਵਾ ਬੀਬੀ ਹਰਵੰਸ ਕੌਰ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਕਿ ਹੋਂਦ ਚਿੱਲੜ ਦੇ ਲਾਗਲੇ ਪਿੰਡ ਪਟੌਦੀ ਵਿਚ ਨਵੰਬਰ 1984 ਨੂੰ ਗੁੰਡਿਆਂ ਦੀ ਭੀੜ ਨੇ ਪਟੌਦੀ ਗੁਰੂ ਘਰ ਨੂੰ ਅੱਗ ਲਗਾ ਕੇ ਸਾੜ ਦਿਤਾ ਸੀ।

Hondh Chillar caseHondh Chillar case

ਗੁਰੂ ਘਰ ਨੂੰ ਲਗਾਈ ਅੱਗ ਵਿਚ ਗੁਰੂ ਮਹਾਰਾਜ ਦੇ ਸਰੂਪ ਵੀ ਸਾੜ ਦਿਤੇ ਗਏ ਸਨ।  ਉਸ ਦਾ ਪਤੀ ਜੋ ਪਟੌਦੀ ਗੁਰੂ ਘਰ ਦੇ ਹੈੱਡ ਗ੍ਰੰਥੀ ਸੀ, ਨੂੰ ਵੀ ਗੁੰਡਿਆਂ ਦੀ ਭੀੜ ਨੇ ਸਾੜ ਦਿਤਾ ਸੀ। ਉਸ ਸਮੇਂ ਗਿਆਨ ਸਿੰਘ ਜਿਸ ਦੀਆਂ ਕਿ ਦੋ ਬੇਟੀਆਂ ਨੂੰ ਜਿੰਦਾ ਸਾੜ ਦਿਤਾ ਗਿਆ ਸੀ, ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਪਟੌਦੀ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਮਿਊਂਸਪਲ ਕਾਰਪੋਰੇਸਨ ਵਲੋਂ 22/11/84 ਨੂੰ ਜੋਗਿੰਦਰ ਸਿੰਘ ਦਾ ਡੈਥ ਸਰਟੀਫ਼ਿਕੇਟ ਵੀ ਜਾਰੀ ਕੀਤਾ ਗਿਆ ਸੀ। 1984 ਤੋਂ ਹੁਣ ਤਕ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਿਆ। ਉਨ੍ਹਾਂ ਐਡਵੋਕੇਟ ਰਾਹੀਂ ਗਰਗ ਕਮਿਸ਼ਨ ਦੀ ਰੀਪੋਰਟ ਦੇ ਆਧਾਰ 'ਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਗਿਆਨ ਸਿੰਘ ਖ਼ਾਲਸਾ ਅਤੇ ਗੁਰਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement