ਖ਼ਬਰਾਂ |

ਤਾਜ਼ਾ |

ਪਹਿਲਾਂ ਵੀ ਗੁਰਪ੍ਰਸਾਦਿ ਸਿੰਘ ਦੇ ਨਸ਼ੇ ਕਰਨ ਦੀਆਂ ਸ਼ਿਕਾਇਤਾਂ ਪੁਜਦੀਆਂ ਸਨ : ਭਾਈ ਸਾਧੂ
Published : Feb 21, 2019, 12:02 pm IST
Updated : Feb 21, 2019, 12:02 pm IST
SHARE ARTICLE
Bhupinder Singh Sadhu
Bhupinder Singh Sadhu

ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ ਨੇ ਅਕਾਲ ਤਖ਼ਤ ਸਾਹਿਬ ਸਣੇ ਬਾਕੀ ਤਿੰਨ ਤਖ਼ਤਾਂ ਦੇ.....

ਨਵੀਂ ਦਿੱਲੀ : ਤਖ਼ਤ ਸ਼੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ ਨੇ ਅਕਾਲ ਤਖ਼ਤ ਸਾਹਿਬ ਸਣੇ ਬਾਕੀ ਤਿੰਨ ਤਖ਼ਤਾਂ ਦੇ ਜਥੇਦਾਰਾਂ ਤੇ ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਹਿਤ ਨੂੰ ਈ-ਮੇਲ  ਰਾਹੀਂ ਚਿੱਠੀਆਂ ਭੇਜ ਕੇ, ਮੰਗ ਕੀਤੀ ਹੈ ਕਿ ਜਥੇਦਾਰ ਇਕਬਾਲ ਸਿੰਘ ਤੇ ਉਨ੍ਹਾਂ ਦੇ ਮੁੰਡੇ ਗੁਰਪ੍ਰਸਾਦਿ ਸਿੰਘ ਦੋਹਾਂ ਨੂੰ ਪੰਥਕ ਅਹੁਦਿਆਂ ਤੋਂ ਤੁਰਤ ਫ਼ਾਰਗ ਕੀਤਾ ਜਾਵੇ।

ਕੈਨੇਡਾ ਤੋਂ 'ਸਪੋਕਸਮੈਨ' ਨੂੰ ਭੇਜੀ ਚਿੱਠੀ ਦੀ ਕਾਪੀ ਵਿਚ ਭਾਈ ਸਾਧੂ ਨੇ ਜਥੇਦਾਰ ਤੇ ਉਨ੍ਹਾਂ ਦੇ ਮੁੰਡੇ 'ਤੇ ਕਈ ਸੰਗੀਨ ਦੋਸ਼ ਲਾਏ ਹਨ ਤੇ ਉਨ੍ਹਾਂ ਦਾ ਹਵਾਲਾ ਦਿੰਦਿਆਂ ਕਿਹਾ,'ਇਹ ਕੋਈ ਪਹਿਲੀ ਘਟਨਾ ਨਹੀਂ, ਦਾਸ ਦੇ ਸੇਵਾਕਾਲ ਦੌਰਾਨ ਵੀ ਇਨ੍ਹਾਂ ਵਿਰੁਧ ਤਖ਼ਤ ਸਾਹਿਬ ਦੇ ਅੰਦਰ  ਸ਼ਰਾਬ ਪੀਣ, ਤਮਾਕੂ ਦੀ ਵਰਤੋਂ ਕਰਨ ਅਤੇ ਬੀਬੀਆਂ ਨਾਲ ਬਦਫੈਲੀਆਂ ਕਰਨ ਦੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਰਹੀਆਂ ਹਨ, ਪਰ ਹਰ ਵਾਰ ਸੱਚ ਨੂੰ ਝੂਠ ਸਾਬਤ ਕਰਨ ਵਿਚ ਭਾਈ ਇਕਬਾਲ ਸਿੰਘ ਅਤੇ ਉਸ ਦੇ ਸਹਿਯੋਗੀ ਸਫ਼ਲ ਹੋਏ ਹਨ।

ਜਿਵੇਂ ਹੁਣ ਇਨ੍ਹਾਂ ਨੇ ਮੀਡੀਆ ਵਿਚ ਇਹ ਸਫ਼ਾਈ ਦਿਤੀ ਹੈ ਕਿ 'ਮੇਰੇ ਬੇਟੇ ਨੇ ਬੇਹੋਸ਼ੀ ਦੀ ਹਾਲਤ ਵਿਚ ਸੱਭ ਕੁੱਝ ਕੀਤਾ ਹੈ।' ਜੋ ਬੜੀ ਹਾਸੋਹੀਣੀ ਦਲੀਲ ਹੈ। ਜਦੋਂ ਕਿ ਵੀਡੀਉ ਵਿਚ ਸਾਰਾ ਕੁੱਝ ਸਾਫ਼ ਹੈ।' ਭਾਈ ਸਾਧੂ ਨੇ ਚਿੱਠੀ ਵਿਚ ਦਾਅਵਾ ਕੀਤਾ ਹੈ ਕਿ 'ਜਥੇਦਾਰ' ਦਾ ਮੁੰਡਾ ਕਈ ਸਾਲਾਂ ਤੋਂ ਨਸ਼ੇ ਕਰਦਾ ਆ ਰਿਹਾ ਹੈ ਤੇ ਪਤਿਤ ਤੇ ਸ਼ਰਾਬੀ ਮੁੰਡੇ ਲਈ ਜਥੇਦਾਰ ਐਨੇ ਨਰਮ ਕਿਉਂ ਪੈ ਰਹੇ ਹਨ? ਜਿਸ ਜਥੇਦਾਰ ਦਾ ਅਪਣਾ ਮੁੰਡਾ ਹੀ ਤਖ਼ਤ ਸਾਹਿਬ ਦੀ ਹਦੂਦ ਵਿਚ ਸ਼ਰਾਬ ਤੇ ਸਿਗਰਟ ਪੀਂਦਾ ਹੋਵੇ, ਅਜਿਹੇ ਜਥੇਦਾਰ ਦੀ ਪੰਥ ਨੂੰ ਕੋਈ ਲੋੜ ਨਹੀਂ। ਤਖ਼ਤ ਸਾਹਿਬ ਦਾ ਮਾਣ ਕਾਇਮ ਰੱਖਣ ਲਈ ਇਨ੍ਹਾਂ ਦੀਆਂ ਸੇਵਾਵਾਂ 'ਤੇ ਰੋਕ ਲਾਈ ਜਾਵੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement