ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ, 26.70% ਡਿੱਗੇ ਕੰਪਨੀ ਦੇ ਸ਼ੇਅਰ
Published : Feb 1, 2023, 6:02 pm IST
Updated : Feb 1, 2023, 6:02 pm IST
SHARE ARTICLE
Gautam Adani
Gautam Adani

ਅਡਾਨੀ ਪੋਰਟਸ ਦੇ ਸ਼ੇਅਰ 17.73 ਫੀਸਦੀ ਜਾਂ 108.65 ਰੁਪਏ ਫਿਸਲ ਕੇ 504 ਰੁਪਏ 'ਤੇ ਬੰਦ ਹੋਏ।

 

ਨਵੀਂ ਦਿੱਲੀ: ਕੇਂਦਰੀ ਬਜਟ ਵਾਲੇ ਦਿਨ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੌਰਾਨ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ 'ਤੇ ਬੰਦ ਹੋਇਆ। ਇਸ ਤੋਂ ਬਾਅਦ ਅਡਾਨੀ ਪੋਰਟਸ ਦੇ ਸ਼ੇਅਰ 17.73 ਫੀਸਦੀ ਜਾਂ 108.65 ਰੁਪਏ ਫਿਸਲ ਕੇ 504 ਰੁਪਏ 'ਤੇ ਬੰਦ ਹੋਏ।

ਇਹ ਵੀ ਪੜ੍ਹੋ: ਸਰਹੱਦੀ ਜ਼ਿਲ੍ਹਿਆਂ ’ਚ ਨਸ਼ੇ ਨੂੰ ਲੈ ਕੇ ਰਾਜਪਾਲ ਨੇ ਜਤਾਈ ਚਿੰਤਾ, ਕਿਹਾ- ਸਕੂਲਾਂ ਤੱਕ ਵੀ ਪਹੁੰਚ ਚੁੱਕਿਆ ਹੈ ਨਸ਼ਾ

ਅਡਾਨੀ ਗਰੁੱਪ ਦੀ ਇਕ ਹੋਰ ਕੰਪਨੀ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਅਡਾਨੀ ਟੋਟਲ ਗੈਸ ਦਾ ਸਟਾਕ 10 ਫੀਸਦੀ ਜਾਂ 210 ਰੁਪਏ ਦੀ ਗਿਰਾਵਟ ਨਾਲ 1,897.40 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਸ਼ੇਅਰ 5.19 ਫੀਸਦੀ ਡਿੱਗ ਕੇ 1,160.40 ਰੁਪਏ, ਅਡਾਨੀ ਵਿਲਮਰ 5 ਫੀਸਦੀ ਡਿੱਗ ਕੇ 443.15 ਰੁਪਏ ਅਤੇ ਅਡਾਨੀ ਪਾਵਰ 4.98 ਫੀਸਦੀ ਡਿੱਗ ਕੇ 212.65 ਰੁਪਏ 'ਤੇ ਬੰਦ ਹੋਏ।

 

ਇਹ ਵੀ ਪੜ੍ਹੋ: ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਮਜ਼ਬੂਤ ​​ਨੀਂਹ ਬਣਾਏਗਾ ਅੰਮ੍ਰਿਤ ਕਾਲ ਦਾ ਪਹਿਲਾ ਬਜਟ- PM  

ਦੱਸ ਦੇਈਏ ਕਿ ਹਿੰਡਨਬਰਗ ਰਿਸਰਚ ਨੇ ਪਿਛਲੇ ਹਫਤੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਕਈ ਤਰ੍ਹਾਂ ਦੀ ਧੋਖਾਧੜੀ, ਬੇਨਿਯਮੀਆਂ ਅਤੇ ਸਟਾਕ ਵਿਚ ਹੇਰਾਫੇਰੀ ਦੇ ਇਲਜ਼ਾਮ ਲਾਏ ਹਨ। ਉਦੋਂ ਤੋਂ ਅਡਾਨੀ ਨੂੰ ਹਰ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement