Haryana poison News: ਰੋਹਤਕ 'ਚ ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, ਤਿੰਨ ਦੀ ਹੋਈ ਮੌਤ

By : GAGANDEEP

Published : Nov 15, 2023, 9:01 am IST
Updated : Nov 15, 2023, 9:01 am IST
SHARE ARTICLE
Haryana poison News
Haryana poison News

Haryana poison News: ਉਧਾਰ ਲਏ ਕਰਜ਼ੇ ਤੋਂ ਪ੍ਰੇਸ਼ਾਨ ਸੀ ਮੁਲਜ਼ਮ

Haryana poison News: ਰੋਹਤਕ ਦੇ ਕਾਬੁਲਪੁਰ ਪਿੰਡ 'ਚ ਇਕ ਵਿਅਕਤੀ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿਤਾ। ਜ਼ਹਿਰ ਦੇਣ ਵਾਲੇ ਵਿਅਕਤੀ ਦਾ ਨਾਂ ਸੁਨੀਲ ਹੈ। ਉਸ ਦੋ ਬੇਟੀਆਂ ਤੇ ਪੁੱਤਰ ਦੀ ਮੌਤ ਹੋ ਗਈ  ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ: Mussoorie Accident News: ਮਸੂਰੀ ਜਾ ਰਹੇ ਛੇ ਦੋਸਤਾਂ ਦੀ ਸੜਕ ਹਾਦਸੇ ’ਚ ਹੋਈ ਮੌਤ 

ਸੁਨੀਲ ਨੇ ਬੱਚਿਆਂ ਨੂੰ ਉਸ ਸਮੇਂ ਜ਼ਹਿਰ ਦੇ ਦਿੱਤਾ ਜਦੋਂ ਉਸਦੀ ਪਤਨੀ ਕੰਮ 'ਤੇ ਸੀ। ਘਟਨਾ ਤੋਂ ਬਾਅਦ ਉਸ ਦੀ ਪਤਨੀ ਵਾਪਸ ਆਈ ਅਤੇ ਆ ਕੇ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪਿੰਡ ਕਬੂਲਪੁਰ ਦੀ ਰਹਿਣ ਵਾਲੀ ਸੁਮਨ ਨੇ ਦੱਸਿਆ ਕਿ ਉਸਦਾ ਵਿਆਹ 11-12 ਸਾਲ ਪਹਿਲਾਂ ਸੁਨੀਲ ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਹਨ, ਤਿੰਨ ਧੀਆਂ ਅਤੇ ਇੱਕ ਪੁੱਤਰ। ਤਿੰਨ ਬੇਟੀਆਂ ਲਿਸਿਕਾ (10), ਹਿਨਾ (8) ਅਤੇ ਦੀਕਸ਼ਾ (7) ਹਨ। ਪੁੱਤਰ ਦੇਵ 1 ਸਾਲ ਦਾ ਸੀ।

ਇਹ ਵੀ ਪੜ੍ਹੋ: India vs NZ Semifinal: ਅੱਜ ਮੁੰਬਈ 'ਚ ਮਹਾਜੰਗ... ਨਿਊਜ਼ੀਲੈਂਡ ਤੋਂ ਬਦਲਾ ਤੇ ਫਾਈਨਲ ਦੀ ਟਿਕਟ ਲੈਣ ਲਈ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ  

ਮੰਗਲਵਾਰ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਈ ਸੀ। ਉਸ ਦਾ ਪਤੀ ਸੁਨੀਲ ਚਾਰੋਂ ਬੱਚਿਆਂ ਨਾਲ ਘਰ ਹੀ ਸੀ। ਕੰਮ 'ਤੇ ਜਾਣ ਤੋਂ ਬਾਅਦ ਸੁਨੀਲ ਨੇ ਚਾਰਾਂ ਬੱਚਿਆਂ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਜਦੋਂ ਚਾਰੋਂ ਭੈਣ-ਭਰਾ ਉਲਟੀਆਂ ਕਰਨ ਲੱਗੇ ਤਾਂ ਲਿਸੀਕਾ ਨੇੜੇ ਹੀ ਰਹਿੰਦੇ ਆਪਣੇ ਚਾਚਾ ਸੁੰਦਰ ਕੋਲ ਪਹੁੰਚੀ। ਇਸ ਤੋਂ ਬਾਅਦ ਸੁੰਦਰ ਤੁਰੰਤ ਚਾਰੋਂ ਬੱਚਿਆਂ ਨੂੰ ਸਿਵਲ ਹਸਪਤਾਲ ਲੈ ਗਿਆ। ਉੱਥੇ ਐਮਰਜੈਂਸੀ 'ਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਲਿਸਿਕਾ ਅਤੇ ਦੀਕਸ਼ਾ ਤੇ 1 ਸਾਲ ਦੇ ਦੇਵ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੁਮਨ ਨੇ ਦੱਸਿਆ ਕਿ ਉਸ ਦੇ ਪਤੀ ਸੁਨੀਲ ਨੇ ਕੁਝ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਸੁਨੀਲ ਹਰ ਮਹੀਨੇ 3000 ਰੁਪਏ ਦੇ ਕੇ ਇਹ ਰਕਮ ਵਾਪਸ ਕਰ ਰਿਹਾ ਸੀ ਪਰ ਉਹ ਉਸ 'ਤੇ ਹਰ ਮਹੀਨੇ 5000 ਰੁਪਏ ਦੇਣ ਲਈ ਦਬਾਅ ਪਾ ਰਹੇ ਸਨ। ਜਦੋਂ ਸੁਨੀਲ 5000 ਰੁਪਏ ਨਹੀਂ ਦੇ ਸਕਿਆ ਤਾਂ ਉਹ ਉਸ ਦਾ ਜਨਰੇਟਰ, ਐਲਈਡੀ, ਇਨਵਰਟਰ ਅਤੇ ਹੋਰ ਸਾਮਾਨ ਲੈ ਗਏ। ਜਿਸ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਇਹ ਕਦਮ ਚੁੱਕਿਆ।
 

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement