ਖ਼ਬਰਾਂ |

ਤਾਜ਼ਾ |

ਸੁਪ੍ਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਰਾਫ਼ੇਲ 'ਤੇ ਸੰਸਦ 'ਚ ਹੋ ਸਕਦਾ ਹੰਗਾਮਾ
Published : Dec 17, 2018, 11:47 am IST
Updated : Dec 17, 2018, 11:47 am IST
SHARE ARTICLE
Parliament
Parliament

ਰਾਫ਼ੇਲ ਜਹਾਜ਼ ਸੌਦੇ ਉਤੇ ਸੁਪ੍ਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਜਾਰੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਤੋਂ ਇਸ ਮੁੱਦੇ ਉਤੇ ਸੰਸਦ ਵਿਚ ਫਿਰ ਹੰਗਾਮੇ ਦੇ

ਨਵੀਂ ਦਿੱਲੀ (ਭਾਸ਼ਾ) : ਰਾਫ਼ੇਲ ਜਹਾਜ਼ ਸੌਦੇ ਉਤੇ ਸੁਪ੍ਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਵੀ ਜਾਰੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਤੋਂ ਇਸ ਮੁੱਦੇ ਉਤੇ ਸੰਸਦ ਵਿਚ ਫਿਰ ਹੰਗਾਮੇ ਦੇ ਲੱਛਣ ਹਨ। ਕਾਂਗਰਸ ਇਸ ਮਾਮਲੇ ਵਿਚ ਜੇਪੀਸੀ ਦੀ ਮੰਗ ਉਤੇ ਅੜੀ ਹੋਈ ਹੈ,  ਉਥੇ ਹੀ ਭੁੱਲ ਸੁਧਾਰ ਲਈ ਸਰਕਾਰ ਦੇ ਫਿਰ ਕੋਰਟ ਜਾਣ ਤੋਂ ਕਾਂਗਰਸ ਅਤੇ ਹੋਰ ਦਲਾਂ ਨੂੰ ਇਕ ਹੋਰ ਮੁੱਦਾ ਹੱਥ ਲੱਗ ਗਿਆ ਹੈ।  ਕਾਂਗਰਸ ਦੇ ਸੰਸਦ ਮੈਂਬਰ ਰੰਜੀਤ ਰੰਜਨ ਅਤੇ ਸੀਪੀਆਈਐਮ ਸੰਸਦ ਮੈਂਬਰ ਮੁਹੰਮਦ ਸਲੀਮ ਨੇ ਲੋਕ ਸਭਾ ਵਿਚ ਰਾਫ਼ੇਲ ਮੁੱਦੇ ਉਤੇ ਮੁਲਤਵੀ ਪ੍ਰਸਤਾਵ ਦਿਤਾ ਹੈ। 

Rafele DealRafele Deal

ਇਸ ਵਿਚ ਕੇਂਦਰ ਸਰਕਾਰ ਸੰਸਦ 'ਚ ਟਰਿਪਲ ਤਲਾਕ ਬਿੱਲ ਵੀ ਪੇਸ਼ ਕਰ ਸਕਦੀ ਹੈ। ਮਾਨਸੂਨ ਸੈਸ਼ਨ ਵਿਚ ਟਰਿਪਲ ਤਲਾਕ ਬਿੱਲ ਰਾਜ ਸਭਾ ਵਿਚ ਪਾਸ ਨਹੀਂ ਹੋ ਸਕਿਆ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ ਐਂਤਵਾਰ ਨੂੰ ਸੁਪ੍ਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਰਾਫ਼ੇਲ ਕਰਾਰ ਨਾਲ ਜੁੜਿਆ ਅਪਣਾ ਫੈਸਲਾ ਵਾਪਸ ਲੈਣ ਅਤੇ ਅਦਾਲਤ ਦੀ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰੇ। 

ਪਾਰਟੀ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਨੇ ਸਿਖ਼ਰ ਅਦਾਲਤ ਨੂੰ ਝੂਠੀ ਜਾਣਕਾਰੀ ਦਿਤੀ। ਕਾਂਗਰਸ ਹੈੱਡਕੁਆਰਟਰ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਤ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਇਲਜ਼ਾਮ ਲਗਾਇਆ ਸੀ ਕਿ ਇਹ ਦਾਅਵਾ ਕਰਕੇ ਸਰਕਾਰ ਨੇ ਸੰਸਦ ਦੇ ਦੋਨਾਂ ਸਦਨਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਅਪਮਾਨ ਕੀਤਾ ਹੈ ਕਿ ਰਾਫ਼ੇਲ ਜਹਾਜ਼ਾਂ ਦੀਆਂ ਕੀਮਤਾਂ ਨੂੰ ਲੈ ਕੇ ਸੀਏਜੀ ਰਿਪੋਰਟ ਸੰਸਦ ਦੀ ਪਬਲਿਕ ਅਕਾਊਂਟਿੰਗ ਕਮੇਟੀ (ਪੀਏਸੀ) ਦੇ ਸਾਹਮਣੇ ਪੇਸ਼ ਕੀਤੀ ਗਈ ਸੀ । 

SC SC

ਰਾਫ਼ੇਲ ਮੁੱਦੇ ਉਤੇ ਬੀਜੇਪੀ ਹੁਣ ਪਲਟਵਾਰ ਕਰਨ ਜਾ ਰਹੀ ਹੈ। ਉਹ ਅੱਜ ਦੇਸ਼ ਵਿਚ ਸੈਸ਼ਨ ਪ੍ਰਮੁੱਖ ਸਥਾਨਾਂ ਉੱਤੇ ਪ੍ਰੈੱਸ ਕਾਨਫਰੰਸ ਕਰਕੇ ਦੇਸ਼ ਦੀ ਸੁਰੱਖਿਆ ਦੇ ਨਾਲ ਖਿਲਵਾੜ ਅਤੇ ਸਰਕਾਰ ਦੇ ਖ਼ਿਲਾਫ ਸਾਜਿਸ਼ ਕਰਨ ਦੇ ਮੁੱਦਿਆਂ ਉਤੇ ਕਾਂਗਰਸ ਨੂੰ ਕਟਹਿਰੇ ਵਿਚ ਖਡ਼੍ਹਾ ਕਰੇਗੀ। ਇਸ ਅਭਿਆਨ ਵਿਚ ਕਈ ਕੇਂਦਰੀ ਮੰਤਰੀ, ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਅਹੁਦੇਦਾਰ ਸ਼ਾਮਿਲ ਹੋਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement