ਖ਼ਬਰਾਂ |

ਤਾਜ਼ਾ |

ਮਲੇਰਕੋਟਲਾ ਵਿਖੇ ਗੱਤਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
Published : Jun 27, 2018, 12:57 pm IST
Updated : Jun 27, 2018, 12:57 pm IST
SHARE ARTICLE
Fire in Board Factory
Fire in Board Factory

ਮਲੇਰਕੋਟਲਾ ਵਿਖੇ ਮੁਸਲਿਮ ਪ੍ਰਿਟਿੰਗ ਪ੍ਰੈਸ ਨਾਮਕ ਗੱਤਾ ਫ਼ੈਕਟਰੀ ਨੂੰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਸਾਰਾ ਗੱਤਾ ਤੇ ਮਸ਼ੀਨਾਂ ...

ਮਾਲੋਰਕੋਟਲਾ,  ਮਲੇਰਕੋਟਲਾ ਵਿਖੇ ਮੁਸਲਿਮ ਪ੍ਰਿਟਿੰਗ ਪ੍ਰੈਸ ਨਾਮਕ ਗੱਤਾ ਫ਼ੈਕਟਰੀ ਨੂੰ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਉਸ ਵਿਚ ਪਿਆ ਸਾਰਾ ਗੱਤਾ ਤੇ ਮਸ਼ੀਨਾਂ ਸੜਨ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।ਸਥਾਨਕ ਐਸ.ਡੀ.ਐਮ.ਦੀ ਰਿਹਾਇਸ਼ ਦੇ ਪਿੱਛੇ ਸਥਿਤ ਮੁਸਲਿਮ ਪ੍ਰਿਟਿੰਗ ਪ੍ਰੈਸ ਨਾਮਕ ਫ਼ੈਕਟਰੀ 'ਚ ਲੱਗੀ ਅੱਗ 'ਤੇ ਸਥਾਨਕ ਲੋਕਾਂ ਵੱਖੋ-ਵੱਖ ਫ਼ੈਕਟਰੀਆਂ ਤੇ ਕਰੀਬੀ ਸ਼ਹਿਰਾਂ ਤੋਂ  ਆਈਆਂ ਦਰਜਨ ਤੋਂ ਵੱਧ ਫ਼ਾਇਰ ਬ੍ਰਿਗੇਡ ਗੱਡੀਆਂ ਨੇ ਸਵੇਰੇ ਤਕ ਕਾਬੂ ਪਾਇਆ।

ਮਲੇਰਕੋਟਲਾ ਆਦਮਪਾਲ ਰੋਡ 'ਤੇ ਸਥਾਨਕ ਐਸ.ਡੀ.ਐਮ. ਦੀ ਰਿਹਾਈਸ਼ ਦੇ ਪਿੱਛੇ ਮੁਸਲਿਮ ਪ੍ਰਿਟਿੰਗ ਪ੍ਰੈਸ ਨਾਮਕ ਗੱਤੇ ਦੀ ਫ਼ੈਕਟਰੀ ਨੂੰ ਅਚਾਨਕ ਦੇਰ ਰਾਤ ਅੱਗ ਲੱਗਣ ਨਾਲ ਹੱੜਕੰਪ ਮੱਚ ਗਿਆ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਵਲੋਂ ਚੀਕਣਾ ਸ਼ੁਰੂ ਕਰ ਦਿਤਾ ਤੇ ਮਾਲਕ ਨੂੰ ਬੁਲਾਇਆ ਗਿਆ। ਫ਼ਾਇਰ ਬ੍ਰਿਗੇਡ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ। 

ਇਸ ਮੌਕੇ ਫ਼ੈਕਟਰੀ ਮਾਲਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਉਨ੍ਹਾਂ ਦੇਖਿਆ ਕਿ ਅੱਗ ਦੇ ਭਾਬੜ ਬਲ ਰਹੇ ਸਨ। ਉਸ ਦਾ ਕੁਲ 45 ਤੋਂ 50 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾ ਨੁਕਸਾਨ ਦਾ ਕਾਰਨ ਸੜਕ ਅੱਗੇ ਟੋਏ ਬਣੇ ਜਿਸ ਕਾਰਨ ਗੱਡੀਆਂ ਅੱਗੇ ਨਹੀਂ ਆ ਸਕੀਆਂ। 
ਮੁਹੱਲਾ ਵਾਸੀ ਜੀਵਨ ਲਾਲ ਨੇ ਦਸਿਆ ਕਿ ਸਥਾਨਕ ਲੋਕਾਂ ਵਲੋਂ ਅਪਣੀਆਂ ਪਾਣੀਆਂ ਦੀਆਂ ਮੋਟਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜੋ ਨਾਕਾਮ ਸਾਬਤ ਹੋਈ। ਉਨ੍ਹਾਂ ਦਸਿਆ ਕਿ ਅੱਗ ਨਾਲ ਨੇੜਲੇ ਗੁਆਂਢੀਆਂ ਦੇ ਘਰ ਵੀ ਨੁਕਸਾਨੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement