ਖ਼ਬਰਾਂ |

ਤਾਜ਼ਾ |

ਪ੍ਰਿਅੰਕਾ-ਨਿਕ ਨੇ ਵਿਆਹ ਵਿਚ ਕੱਟਿਆ 18 ਫੁੱਟ ਲੰਬਾ ਕੇਕ, ਇਸ ਅੰਦਾਜ਼ 'ਚ ਮਨਾਇਆ ਜ਼ਸਨ
Published : Dec 5, 2018, 12:30 pm IST
Updated : Dec 5, 2018, 12:30 pm IST
SHARE ARTICLE
Priyanka-Nick
Priyanka-Nick

ਪ੍ਰ‍ਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿਚ ਪਹਿਲਾ ਜ਼ਸਨ.....

ਨਵੀਂ ਦਿੱਲੀ (ਭਾਸ਼ਾ): ਪ੍ਰ‍ਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਮੰਗਲਵਾਰ ਨੂੰ ਦਿੱਲੀ ਵਿਚ ਪਹਿਲਾ ਜ਼ਸਨ ਮਨਾਇਆ। ਇਸ ਪਾਰਟੀ ਦੇ ਨਾਲ ਹੀ ਪ੍ਰ‍ਿਅੰਕਾ ਦੇ ਵਿਆਹ ਦੀਆਂ ਤਸਵੀਰਾਂ ਜਾਰੀ ਕਰ ਦਿਤੀਆਂ ਗਈਆਂ ਹਨ। ਪ੍ਰ‍ਿਅੰਕਾ-ਨਿਕ ਦੇ ਵਿਆਹ 2 ਰੀਤੀ ਰਿਵਾਜਾਂ ਦੇ ਨਾਲ ਕੀਤੇ ਗਏ। ਵਿਆਹ ਦੀਆਂ ਤਸਵੀਰਾਂ ਵਿਚ ਪ੍ਰ‍ਿਅੰਕਾ ਦੇ ਵਿਆਹ ਵਾਲਾ ਜੋੜਾ,  ਲਹਿੰਗੇ ਤੋਂ ਲੈ ਕੇ ਸ਼ਾਹੀ ਵਿਆਹ ਦੇ ਚੰਗੇ ਇੰਤਜਾਮ ਦੀ ਚਰਚਾ ਹੋ ਰਹੀ ਹੈ। ਵਿਆਹ ਦੀਆਂ ਤਸਵੀਰਾਂ ਮੈਗਜੀਨ ਨੇ ਜਾਰੀ ਕੀਤੀਆਂ ਹਨ। ਇਸ ਵਿਚ ਪ੍ਰ‍ਿਅੰਕਾ ਦੇ ਵਿਆਹ ਕੇਕ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਫੈਲ ਰਹੀ ਹੈ।

Prinka-NickPriyanka-Nick

ਰਿਪੋਰਟ ਦੇ ਮੁਤਾਬਕ, ਕਰਿਸ਼ਚਨ ਵਿਆਹ ਵਿਚ ਸਭ ਤੋਂ ਪਹਿਲਾਂ ਪ੍ਰ‍ਿਅੰਕਾ ਅਤੇ ਨਿਕ ਦੀ ਮਾਂ ਨੇ ਸਪੀਚ ਦਿਤੀ। ਇਸ ਤੋਂ ਬਾਅਦ ਜੋੜੇ ਨੇ ਡਾਂਸ ਕੀਤਾ। ਇਸ ਤੋਂ ਬਾਅਦ ਰੀਤੀ-ਰਿਵਾਜਾਂ ਦੇ ਮੁਤਾਬ‍ਕ ਜੋੜੇ ਨੇ ਕੇਕ ਕੱਟਿਆ।  ਇਹ ਕੇਕ ਚਰਚਾ ਵਿਚ ਹੈ, ਕਿਉਂਕਿ ਇਹ 18 ਫੁੱਟ ਲੰਬਾ ਸੀ। ਇਸ ਨੂੰ ਨਿਕ ਦੇ ਨੀਜੀ ਸ਼ੇਫ ਨੇ ਤਿਆਰ ਕੀਤਾ ਸੀ। ਇਹ ਸ਼ੇਫ ਨਿਕ ਨੇ ਦੁਬਈ ਅਤੇ ਕੁਵੈਤ ਤੋਂ ਬੁਲਾਏ ਸਨ। 6 ਮੰਜਲਾ ਕੇਕ ਦੇ ਡਿਜਾਇਨ ਨੂੰ ਮਿਨਾਰ ਵਰਗਾ ਅੰਦਾਜ ਦਿਤਾ ਗਿਆ ਸੀ। ਇਸ ਕੇਕ ਨੂੰ ਕੱਟਦੇ ਹੋਏ ਪ੍ਰ‍ਿਅੰਕਾ-ਨਿਕ ਦੀਆਂ ਤਸਵੀਰਾਂ ਅਤੇ ਵੀਡਿਓ ਸਾਹਮਣੇ ਆਏ ਹਨ।

Priyanka NickPriyanka-Nick

ਦੱਸ ਦਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੇ ਦਿੱਲੀ ਜ਼ਸਨ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਾਸ ਮਹਿਮਾਨ ਦੇ ਤੌਰ ਉਤੇ ਪੁੱਜੇ। ਇਸ ਪਾਰਟੀ ਵਿਚ ਪ੍ਰਿਅੰਕਾ ਨੇ ਅੱਧੀ ਚਿੱਟੇ ਰੰਗ ਦਾ ਘੱਗਰਾ ਪਾਇਆ ਹੋਇਆ ਸੀ ਜਿਸ ਉਤੇ ਸਿਲਵਰ ਰੰਗ ਦੀ ਕਾਰੀਗਰੀ ਕੀਤੀ ਗਈ ਸੀ। ਪ੍ਰਿਅੰਕਾ ਚੋਪੜਾ ਦੇ ਵਿਆਹ ਦਾ ਜ਼ਸਨ ਜੋਧਪੁਰ ਦੇ ਉਂਮੇਦ ਭਵਨ ਵਿਚ 1 ਅਤੇ 2 ਦ‍ਸੰਬਰ ਨੂੰ ਆਯੋਜਿਤ ਕੀਤਾ ਗਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement