ਖ਼ਬਰਾਂ |

ਤਾਜ਼ਾ |

5 ਸਾਲ 'ਚ ਅਸੀ 3 ਏਅਰ ਸਟ੍ਰਾਈਕਾਂ ਕੀਤੀਆਂ, ਤੀਜੀ ਦੀ ਜਾਣਕਾਰੀ ਨਹੀਂ ਦਿਆਂਗਾ : ਰਾਜਨਾਥ ਸਿੰਘ
Published : Mar 9, 2019, 6:55 pm IST
Updated : Mar 9, 2019, 6:56 pm IST
SHARE ARTICLE
Rajnath Singh
Rajnath Singh

ਮੰਗਲੁਰੂ : ਪੁਲਵਾਮਾ ਹਮਲੇ ਤੋਂ ਬਾਅਦ ਹੋਈ ਏਅਰ ਸਟ੍ਰਾਈਕ 'ਤੇ ਚੱਲ ਰਹੀ ਸਿਆਸਤ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ...

ਮੰਗਲੁਰੂ : ਪੁਲਵਾਮਾ ਹਮਲੇ ਤੋਂ ਬਾਅਦ ਹੋਈ ਏਅਰ ਸਟ੍ਰਾਈਕ 'ਤੇ ਚੱਲ ਰਹੀ ਸਿਆਸਤ ਬੰਦ ਹੋਣ ਦਾ ਨਾਂ ਨਹੀਂ ਲੈ ਰਹੀ। ਹੁਣ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕਰਨਾਟਕ ਦੇ ਮੰਗਲੁਰੂ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ 5 ਸਾਲ 'ਚ ਸਾਡੀ ਫ਼ੌਜ ਨੇ ਤਿੰਨ ਵਾਰ ਆਪਣੀ ਸਰਹੱਦ 'ਤੇ ਜਾ ਕੇ ਏਅਰ ਸਟ੍ਰਾਈਕ ਕੀਤੀ, ਜਿਸ 'ਚ ਉਨ੍ਹਾਂ ਨੇ ਦੋ ਏਅਰ ਸਟ੍ਰਾਈਕਾਂ ਬਾਰੇ ਜਾਣਕਾਰੀ ਦੇਣ ਦੀ ਗੱਲ ਕਹੀ।

 



 

 

ਗ੍ਰਹਿ ਮੰਤਰੀ ਰਾਜਨਾਥ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਆਏ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਉੜੀ 'ਚ ਸਾਡੇ ਸੁੱਤੇ ਪਏ ਜਵਾਨਾਂ 'ਤੇ ਹਮਲਾ ਕੀਤਾ, ਜਿਸ 'ਚ 17 ਜਵਾਨ ਸ਼ਹੀਦ ਹੋ ਗਏ ਸਨ, ਉਦੋਂ ਅਸੀ ਪਹਿਲੀ ਵਾਰੀ ਆਪਣੀ ਸਰਹੱਦ ਪਾਰ ਕਰ ਕੇ ਏਅਰ ਸਟ੍ਰਾਈਕ ਕੀਤੀ। ਉਸ ਤੋਂ ਬਾਅਦ ਦੂਜੀ ਵਾਰ ਅਜਿਹੀ ਹੀ ਏਅਰ ਸਟ੍ਰਾਈਕ ਫ਼ੌਜ ਨੇ ਪੁਲਵਾਮਾ ਹਮਲੇ ਮਗਰੋਂ ਕੀਤੀ। ਹਾਲਾਂਕਿ ਉਨ੍ਹਾਂ ਨੇ ਤੀਜੀ ਸਟ੍ਰਾਈਕ ਬਾਰੇ ਜਾਣਕਾਰੀ ਨਹੀਂ ਦਿੱਤੀ।

ਇਸ ਨੇ ਨਾਲ ਹੀ ਗ੍ਰਹਿ ਮੰਤਰੀ ਨੇ ਕਿਹਾ ਕਿ ਅਤਿਵਾਦੀਆਂ ਨੂੰ ਬਚਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਬੂਤ ਮੰਗਣ ਵਾਲੇ ਉਸਾਮਾ ਨੂੰ ਜੀ ਕਹਿੰਦੇ ਹਨ। ਰਾਜਨਾਥ ਸਿੰਘ ਨੇ ਏਅਰ ਸਟ੍ਰਾਈਕ ਦੇ ਸਬੂਤ ਮੰਗਣ ਵਾਲੇ ਸਵਾਲ 'ਤੇ ਕਿਹਾ ਕਿ ਬਹਾਦਰ ਲੋਕ ਲਾਸ਼ਾਂ ਨਹੀਂ ਗਿਣਦੇ।

Location: India, Karnataka, Mangaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement