ਖ਼ਬਰਾਂ |

ਤਾਜ਼ਾ |

Redmi Note 9 Pro Max : 12 ਮਈ ਨੂੰ ਸ਼ੁਰੂ ਹੋਵੇਗੀ ਵਿਕਰੀ, ਇਹ ਹਨ ਕੀਮਤਾਂ....
Published : May 9, 2020, 5:31 pm IST
Updated : May 9, 2020, 5:32 pm IST
SHARE ARTICLE
Photo
Photo

Redmi Note 9 Pro ਤੋਂ ਬਾਅਦ ਹੁਣ Redmi Note 9 Pro Max 12 ਮਈ ਨੂੰ ਪਹਿਲੀ ਸੇਲ ਦੇ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ।

Redmi Note 9 Pro ਤੋਂ ਬਾਅਦ ਹੁਣ Redmi Note 9 Pro Max 12 ਮਈ ਨੂੰ ਪਹਿਲੀ ਸੇਲ ਦੇ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸ਼ਾਓਮੀ ਨੇ ਆਪਣੀ ਓਫੀਸ਼ਿਅਲ ਵੈੱਬ ਸਾਈਟ ਤੇ ਦਿੱਤੀ ਹੈ। ਦੱਸ ਦੱਈਏ ਕਿ Redmi Note 9 Pro Max ਦੀ ਪਹਿਲੀ ਸੇਲ 25 ਮਾਰਚ ਨੂੰ ਹੋਣੀ ਸੀ, ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਦੇ ਕਾਰਨ ਕੰਪਨੀ ਦੇ ਵੱਲੋਂ ਇਸ ਨੂੰ ਪੋਸਟ-ਪੋਨ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ Redmi Note 9 Pro Max ਨੂੰ ਗ੍ਰਾਹਕ 12 ਮਈ ਨੂੰ ਦੁਪਹਿਰ 12 ਵਜੇ ਸ਼ਿਓਮੀ ਦੀ ਵੈੱਬ ਸਾਈਟ ਤੋਂ ਖ੍ਰੀਦ ਸਕਣਗੇ, ਪਰ ਹਾਲੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਕਿ 12 ਮਈ ਨੂੰ 12 ਵਜੇ ਐਮਾਜ਼ੋਨ ਤੇ ਇਸ ਦੀ ਖ੍ਰੀਦ ਹੋ ਸਕੇਗੀ ਜਾਂ ਨਹੀਂ।

filefile

ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ GST ਰੇਟਾਂ ਵਿਚ ਬਦਲਾਵ ਆਉਂਣ ਨਾਲ ਇਸ ਦੀ ਕੀਂਮਤ ਵਿਚ ਵੀ ਵਾਧਾ ਹੋ ਗਿਆ ਹੈ। ਜਿਸ ਕਰਕੇ ਹੁਣ Redmi Note 9 Pro Max ਦੀ ਸ਼ੁਰੂਆਤੀ ਕੀਮਤ 16,499 ਰੁਪਏ ਤੋਂ ਹੋਵਗੀ। ਇਹ ਕੀਮਤ ਬੇਸ ਮਾਡਲ ਦੀ ਹੈ ਜੋ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਦੇ ਨਾਲ ਹੈ। ਇਹ ਸਮਾਰਟਫੋਨ 6 ਜੀਬੀ + 128 ਜੀਬੀ ਅਤੇ 8 ਜੀਬੀ + 128 ਜੀਬੀ ਵੇਰੀਐਂਟ 'ਚ ਵੀ ਆਉਂਦਾ ਹੈ। ਇਨ੍ਹਾਂ ਦੀ ਕੀਮਤ ਕ੍ਰਮਵਾਰ 17,999 ਅਤੇ 19,999 ਰੁਪਏ ਹੈ। ਗ੍ਰਾਹਕ ਇਸ ਸਮਾਰਟਫੋਨ ਨੂੰ ਓਰੋਰਾ ਬਲਿਊ, ਗਲੇਸ਼ੀਅਰ ਵ੍ਹਾਈਟ ਅਤੇ ਇੰਟਰਸੈਲਰ ਬਲੈਕ ਆਪਸ਼ਨਾਂ ਖ੍ਰੀਦ ਸਕਦੇ ਹਨ।

photophoto

ਦੱਸ ਦੱਈਏ ਕਿ ਲੌਕਡਾਊਨ ਦੇ ਵਿਚ ਸ਼ਿਓਮੀ ਦੇ ਵੱਲੋਂ ਗ੍ਰੀਨ ਅਤੇ ਓਰਿੰਜ ਖੇਤਰਾਂ ਦੇ ਹੀ ਓਡਰ ਲਏ ਜਾਣਗੇ ਅਤੇ ਡਲਿਵਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਲਿਵਰੀ ਵਿਚ ਵੀ ਥੋੜੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਜੇਕਰ Redmi Note 9 Pro Max ਦੀਆਂ ਵਿਸ਼ੇਸ਼ਤਾਂ ਬਾਰੇ ਗੱਲ ਕਰੀਏ ਤਾਂ ਇਸ ਵਿਚ 6.67 ਇੰਚ 0 ਐਫਐਚਡੀ + (1080 × 2400) ਡੌਟ ਡਿਸਪਲੇਅ ਹੈ ਜੋ ਕਿ ਕੋਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਹੈ. ਇਸ ਸਮਾਰਟਫੋਨ ਵਿੱਚ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਹੈ ਜਿਸ ਵਿੱਚ 8 ਜੀਬੀ ਰੈਮ ਅਤੇ 128 ਜੀਬੀ ਤੱਕ ਦੀ ਸਟੋਰੇਜ ਹੈ. ਇਹ ਐਂਡਰਾਇਡ 10 ਬੇਸਡ MIUI 11 'ਤੇ ਚੱਲਦਾ ਹੈ।

photophoto

ਇਸ ਦੀ ਬੈਟਰੀ 5,020mAh ਦੀ ਹੈ ਅਤੇ ਇਸ ਵਿੱਚ 33 W ਫਾਸਟ ਚਾਰਜਿੰਗ ਲਈ ਸਪੋਰਟ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਰਿਅਰ ਵਿਚ ਕਵਾਡ ਕੈਮਰਾ ਸੈੱਟਅੱਪ ਕੀਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 64 MP ਦਾ ਹੈ। ਇਸ ਦੇ ਨਾਲ ਹੀ ਇਸ ਵਿਚ 8MP ਅਲਟ੍ਰਾ-ਵਾਈਡ ਐਂਗਲ ਕੈਮਰਾ, 5MP ਮਾਇਕਰੋ ਕੈਮਰਾ ਅਤੇ 2MP ਡੈਪਥ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੈਲਫੀ ਦੇ ਲਈ ਇਸ ਵਿਚ 32MP ਦਾ ਕੈਮਰਾ ਵੀ ਦਿੱਤਾ ਗਿਆ ਹੈ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement