ਖ਼ਬਰਾਂ |

ਤਾਜ਼ਾ |

ਰੇਹੜੀ 'ਤੇ ਬੈਠ ਕੇ ਪੰਜਾਬ ਤੋਂ 1100 ਕਿਮੀ ਦੂਰ ਪਹੁੰਚਿਆ 14 ਲੋਕਾਂ ਦਾ ਪਰਿਵਾਰ
Published : May 9, 2020, 4:16 pm IST
Updated : May 9, 2020, 4:16 pm IST
SHARE ARTICLE
Photo
Photo

ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਦਾ ਲੌਕਡਾਊਨ ਦੇ ਬਾਵਜੂਦ ਵੀ ਘਰ ਜਾਣ ਦਾ ਸਿਲਸਿਲਾ ਜਾਰੀ ਹੈ।

PhotoPhoto

ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਭੁੱਖੇ-ਪਿਆਸੇ ਬੱਚਿਆਂ ਅਤੇ ਔਰਤਾਂ ਦੇ ਨਾਲ ਮਜ਼ਦੂਰ ਵਾਪਸ ਅਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਹਨ। ਬੱਚਿਆਂ ਦੇ ਨਾਲ ਮਜ਼ਦੂਰ ਪਰਿਵਾਰਾਂ ਦਾ ਕਾਫਲਾ ਮੀਲਾਂ ਪੈਦਲ ਸਫਰ ਤੈਅ ਕਰਦਾ ਨਜ਼ਰ ਆਇਆ ਹੈ।

PhotoPhoto

ਅਜਿਹੀ ਹੀ ਤਸਵੀਰ ਉੱਤਰ ਪ੍ਰਦੇਸ਼ ਦੇ ਸ਼ਰਵਸਤੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ 14 ਲੋਕਾਂ ਦਾ ਪਰਿਵਾਰ ਰੇਹੜੀ ਦੇ ਸਹਾਰੇ ਮਾਸੂਮ ਬੱਚਿਆਂ ਨੂੰ ਨਾਲ ਲੈ ਕੇ ਮੀਲਾਂ ਦਾ ਸਫਰ ਤੈਅ ਕਰ ਕੇ ਪੰਜਾਬ ਤੋਂ ਸ਼ਰਵਸਤੀ ਪਹੁੰਚਿਆ ਹੈ। ਜਦੋਂ ਮਜ਼ਦੂਰ ਪਰਿਵਾਰ ਸ਼ਰਵਸਤੀ ਪਹੁੰਚਿਆ ਤਾਂ ਆਸਪਾਸ ਦੇ ਲੋਕ ਇਹਨਾਂ ਦਾ ਜਜ਼ਬਾ ਦੇਖ ਦੇ ਹੈਰਾਨ ਰਹਿ ਗਏ।

PhotoPhoto

ਇਹਨਾਂ ਵਿਚੋਂ ਕੁਝ ਲੋਕ ਪੈਦਲ ਚੱਲ ਰਹੇ ਸਨ ਤੇ ਕਈਆਂ ਲੋਕਾਂ ਨੇ ਮੋਢਿਆਂ 'ਤੇ ਬੱਚੇ ਚੁੱਕੇ ਹੋਏ ਸਨ।ਮਜ਼ਦੂਰ ਪਰਿਵਾਰ ਦਾ ਕਹਿਣਾ ਹੈ ਕਿ ਉਹ ਪੰਜਾਬ ਤੋਂ ਪੈਦਲ ਆਏ ਹਨ। ਉਹਨਾਂ ਦੇ ਪਰਿਵਾਰ ਵਿਚ ਕੁੱਲ 7 ਬੱਚੇ ਹਨ। ਉਹਨਾਂ ਕਿਹਾ ਕਿ ਪੈਦਲ ਆਉਣ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਰਾਸਤਾ ਨਹੀਂ ਸੀ। 

PhotoPhoto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement