ਖ਼ਬਰਾਂ |

ਤਾਜ਼ਾ |

ਅਰਦਾਸ ਦੌਰਾਨ ਗੋਲੀਆਂ ਚਲਾਉਂਦੇ ਨਿਹੰਗ ਸਿੰਘ ਦੀ ਵੀਡੀਓ ਵਾਇਰਲ
Published : Nov 22, 2019, 4:10 pm IST
Updated : Nov 22, 2019, 4:10 pm IST
SHARE ARTICLE
Ardas granthi singh fire
Ardas granthi singh fire

ਬੇ 'ਚ ਆਏ ਦਿਨ ਵਿਆਹ ਸਮਾਗਮਾਂ ਤੇ ਕਦੇ ਪਾਰਟੀਆਂ 'ਚ ਫਾਇਰਿੰਗ ਹੋਣ ਦੇ ਮਾਮਲੇ ਸਾਹਮਣੇ ਆਉਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ।

ਮੋਗਾ : ਸੂਬੇ 'ਚ ਆਏ ਦਿਨ ਵਿਆਹ ਸਮਾਗਮਾਂ ਤੇ ਕਦੇ ਪਾਰਟੀਆਂ 'ਚ ਫਾਇਰਿੰਗ ਹੋਣ ਦੇ ਮਾਮਲੇ ਸਾਹਮਣੇ ਆਉਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਤੇ ਹੁਣ ਤਾਂ ਨਗਰ ਕੀਰਤਨ ਤੇ ਅਰਦਾਸ ਵਿੱਚ ਵੀ ਹਵਾਈ ਫਾਇਰ ਹੋਣ ਲੱਗੇ ਹਨ ਇਸ ਸਬੰਧੀ ਪਿਛਲੇ ਇੱਕ ਹਫਤੇ 'ਚ ਦੋ ਮਾਮਲੇ ਪੰਜਾਬ ਵਿੱਚ ਸਾਹਮਣੇ ਆਏ ਹਨ। ਨਗਰ ਕੀਰਤਨ ਵਿੱਚ ਫਾਇਰਿੰਗ ਕਰਨ ਦਾ ਮਾਮਲਾ 15 ਨਵੰਬਰ ਨੂੰ ਸੰਗਰੂਰ ਵਿੱਚ ਸਾਹਮਣੇ ਆਇਆ ਸੀ ਤੇ ਅਜਿਹਾ ਹੀ ਇੱਕ ਮਾਮਲਾ ਇਸੇ ਮਹੀਨੇ 'ਚ ਮੰਡੀ ਗੋਬਿੰਦਗੜ੍ਹ 'ਚ ਵੀ ਦੇਖਣ ਨੂੰ ਮਿਲਿਆ।

ardas granthi singh ardas granthi singh

ਹੁਣ ਸੋਸ਼ਲ ਮੀਡੀਆ 'ਤੇ ਇੱਕ ਅਜਿਹੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਰਦਾਸ ਕਰਦੇ ਹੋਏ ਗ੍ਰੰਥੀ ਸਿੰਘ ਹਵਾ 'ਚ ਪਸਤੌਲ ਨਾਲ ਫਾਇਰਿੰਗ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵੀਡੀਓ 'ਚ ਫਾਇਰ ਕਰਨ ਵਾਲੇ ਗੁਰਦੁਆਰਾ ਤਖਤਪੁਰਾ ਸਾਹਿਬ ਦੇ ਮੈਨੇਜਰ ਅਤੇ ਗ੍ਰੰਥੀ ਰਜਿੰਦਰ ਸਿੰਘ ਹਨ ਤੇ ਤੇਜੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ 13 ਨਵੰਬਰ ਦੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਅਰਦਾਸ ਹੋ ਰਹੀ ਹੈ ਤੇ ਗ੍ਰੰਥੀ ਸਿੰਘ ਹੱਥ ਜੋੜ੍ਹ ਕੇ ਅਰਦਾਸ ਕਰ ਰਿਹਾ ਹੈ ਤੇ ਜੈਕਾਰੇ ਲਗਾਉਂਦੇ ਹੀ ਹਵਾ ਵਿੱਚ ਫਾਇਰ ਕਰਦਾ ਹੈ। ਇੰਝ ਹੀ ਪੰਜ ਜੈਕਾਰਿਆ ਨਾਲ-ਨਾਲ ਫਾਇਰ ਕਰਦਾ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement