ਖ਼ਬਰਾਂ |

ਤਾਜ਼ਾ |

ਬੀਐਸਐਫ਼ ਵਲੋਂ ਡੇਰਾ ਬਾਬਾ ਨਾਨਕ ਇਲਾਕੇ ’ਚੋਂ ਪਾਕਿਸਤਾਨੀ ਵਿਅਕਤੀ ਕਾਬੂ, ਪਾਕਿ ਕਰੰਸੀ ਵੀ ਹੋਈ ਬਰਾਮਦ
Published : Mar 31, 2019, 5:06 pm IST
Updated : Mar 31, 2019, 5:07 pm IST
SHARE ARTICLE
BSF
BSF

ਬੀਐਸਐਫ਼ ਵਲੋਂ ਵਿਅਕਤੀ ਤੋਂ ਪੁੱਛਗਿੱਛ ਜਾਰੀ

ਡੇਰਾ ਬਾਬਾ ਨਾਨਕ: ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਇਲਾਕੇ ਵਿਚ ਸਰਹੱਦੀ ਫ਼ੌਜ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਆਲਕੋਟ ਦੇ ਰਹਿਣ ਵਾਲੇ ਇਸ ਵਿਅਕਤੀ ਦੇ ਕੋਲੋਂ ਪਾਕਿ ਕਰੰਸੀ ਵੀ ਬਰਾਮਦ ਕੀਤੀ ਗਈ। ਬੀਐਸਐਫ਼ ਵਲੋਂ ਫੜੇ ਗਏ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬੀਐਸਐਫ਼ ਅਧਿਕਾਰੀਆਂ ਦੇ ਮੁਤਾਬਕ, ਨੰਗਲੀ ਇਲਾਕੇ ਵਿਚ ਸ਼ਨਿਚਰਵਾਰ ਰਾਤ 8 ਵੱਜ ਕੇ 35 ਮਿੰਟ ਉਤੇ ਬਾਰਡਰ ਦੇ ਕੋਲ ਜਵਾਨਾਂ ਨੂੰ ਕੁਝ ਹਲਚਲ ਵਿਖਾਈ ਦਿਤੀ।

ਲਲਕਾਰਨ ਉਤੇ ਇਕ ਸ਼ੱਕੀ ਵਿਅਕਤੀ ਭੱਜਦਾ ਵਿਖਾਈ ਦਿਤਾ। ਉਸ ਤੋਂ ਬਾਅਦ ਬੀਐਸਐਫ਼ ਜਵਾਨਾਂ ਨੇ ਉਸ ਨੂੰ ਫੜ ਲਿਆ। ਨੌਜਵਾਨ ਦੀ ਪਹਿਚਾਣ ਸਿਆਲਕੋਟ ਦਾ ਰਹਿਣ ਵਾਲਾ 37 ਸਾਲਾਂ ਮੁਹੰਮਦ ਨਵਾਜ ਵਜੋਂ ਹੋਈ ਹੈ। ਤਲਾਸ਼ੀ ਦੇ ਦੌਰਾਨ ਉਸ ਕੋਲੋਂ ਇਕ ਪਹਿਚਾਣ ਪੱਤਰ, ਦੋ ਵੀਜ਼ਿਟਿੰਗ ਕਾਰਡ ਅਤੇ ਕੁਝ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ। ਉਹ ਇੱਥੇ ਕਿਸ ਮਸਕਦ ਨਾਲ ਆਇਆ ਸੀ, ਇਸ ਗੱਲ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ। ਜ਼ਰੂਰੀ ਕਾਰਵਾਈ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement