General Zorawar Singh: ਜੰਮੂ ਯੂਨੀਵਰਸਿਟੀ ਵਿਚ ਲਗਾਇਆ ਗਿਆ ਜਨਰਲ ਜ਼ੋਰਾਵਰ ਸਿੰਘ ਦਾ ਬੁੱਤ; ਜਾਣੋ ਕੌਣ ਸੀ ਲੱਦਾਖ਼-ਜੇਤੂ ਭਾਰਤ ਦਾ ਨੈਪੋਲੀਅਨ
Published : Dec 14, 2023, 1:19 pm IST
Updated : Dec 14, 2023, 1:20 pm IST
SHARE ARTICLE
Who was General Zorawar Singh
Who was General Zorawar Singh

ਜ਼ਖਮੀ ਹੋਣ ਤੋਂ ਬਾਅਦ ਵੀ ਉਹ ਦੁਸ਼ਮਣ ਨਾਲ ਲੜਦੇ ਰਹੇ ਅਤੇ 12 ਦਸੰਬਰ 1841 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

Who was General Zorawar Singh: ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਜੰਮੂ ਯੂਨੀਵਰਸਿਟੀ ਦੇ ਜ਼ੋਰਾਵਰ ਸਿੰਘ ਆਡੀਟੋਰੀਅਮ ਦੇ ਸਾਹਮਣੇ ਜਨਰਲ ਜ਼ੋਰਾਵਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੰਮੂ ਯੂਨੀਵਰਸਿਟੀ ਵਿਚ ਜਨਰਲ ਜ਼ੋਰਾਵਰ ਸਿੰਘ ਦੀ ਯਾਦ ਵਿਚ ਇਕ ਚੇਅਰ ਸਥਾਪਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਲੱਦਾਖ ਵਿਚ ਛੇ ਵਾਰ ਹਿਮਾਲਿਆ ਪਾਰ ਕਰਕੇ ਅਤੇ ਛੇ ਹਜ਼ਾਰ ਡੋਗਰਿਆਂ ਅਤੇ ਤਿੰਨ ਹਜ਼ਾਰ ਲੱਦਾਖੀ ਸੈਨਿਕਾਂ ਸਮੇਤ ਬਾਲਟਿਸਤਾਨ ਅਤੇ ਤਿੱਬਤ ਨੂੰ ਜਿੱਤ ਕੇ ਇਤਿਹਾਸ ਰਚਿਆ ਸੀ। ਉਨ੍ਹਾਂ ਨੂੰ ਲੱਦਾਖ਼-ਜੇਤੂ ਭਾਰਤ ਦੇ ਨੈਪੋਲੀਅਨ ਵਜੋਂ ਵੀ ਜਾਣਿਆ ਜਾਂਦਾ ਹੈ।

ਕੌਣ ਸੀ ਜਨਰਲ ਜ਼ੋਰਾਵਰ ਸਿੰਘ

ਡੋਗਰਾ ਸ਼ਾਸਕ ਮਹਾਰਾਜਾ ਗੁਲਾਬ ਸਿੰਘ ਦੀ ਫ਼ੌਜ ਦੇ ਸੱਭ ਤੋਂ ਕਾਬਲ ਜਰਨੈਲ ਜ਼ੋਰਾਵਰ ਸਿੰਘ ਨੇ 1841 ਵਿਚ ਪੱਛਮੀ ਤਿੱਬਤ ਉਤੇ ਹਮਲਾ ਕਰਕੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਨੂੰ ਕੈਲਾਸ਼ ਪਰਬਤ ਅਤੇ ਚੀਨ ਵਿਚ ਸਥਿਤ ਮਾਨਸਰੋਵਰ ਝੀਲ ਤਕ ਵਧਾ ਦਿਤਾ ਸੀ। ਜਦੋਂ ਜ਼ੋਰਾਵਰ ਸਿੰਘ ਜਿੱਤ ਤੋਂ ਬਾਅਦ ਵਾਪਸ ਪਰਤ ਰਹੇ ਸੀ ਤਾਂ ਰਸਤੇ ਵਿਚ ਲੁਕੇ ਤਿੱਬਤੀ ਸਿਪਾਹੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ। ਜ਼ਖਮੀ ਹੋਣ ਤੋਂ ਬਾਅਦ ਵੀ ਉਹ ਦੁਸ਼ਮਣ ਨਾਲ ਲੜਦੇ ਰਹੇ ਅਤੇ 12 ਦਸੰਬਰ 1841 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਸਿਪਾਹੀ ਤੋਂ ਬਣੇ ਸੀ ਜਨਰਲ

ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਰਾਜਪੂਤ ਪਰਿਵਾਰ ਵਿਚ 13 ਅਪ੍ਰੈਲ 1786 ਨੂੰ ਜਨਮੇ ਜਨਰਲ ਜ਼ੋਰਾਵਰ ਸਿੰਘ ਨੇ ਇਕ ਸਿਪਾਹੀ ਤੋਂ ਜਰਨੈਲ ਤਕ ਦਾ ਸਫ਼ਰ ਅਪਣੀ ਬਹਾਦਰੀ ਨਾਲ ਤੈਅ ਕੀਤਾ। ਇਹ ਚੌਦਾਂ ਸਾਲ ਦੀ ਉਮਰ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਭਰਤੀ ਹੋ ਗਿਆ ਸੀ ਤੇ ਇਸ ਨੇ 1809 ਵਿਚ ਕਾਂਗੜੇ ਦੀ ਜਿੱਤ ਸਮੇਂ ਪਹਿਲੀ ਵਾਰ ਯੁੱਧ ਵਿਚ ਭਾਗ ਲਿਆ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜਾ ਗੁਲਾਬ ਸਿੰਘ ਨੂੰ ਜੰਮੂ ਦਾ ਜਾਗੀਰਦਾਰ-ਮੁਖੀਆ ਨਿਯੁਕਤ ਕਰ ਦਿਤਾ ਤਾਂ ਉਸ ਨੇ ਜ਼ੋਰਾਵਰ ਸਿੰਘ ਨੂੰ ਕਿਸ਼ਤਵਾੜ ਦਾ ਗਵਰਨਰ ਬਣਾ ਦਿਤਾ। ਇਸ ਅਹੁਦੇ ਉਤੇ ਬੈਠਦਿਆਂ ਹੀ ਉਸ ਨੇ ਬਹੁਤ ਸਾਰੇ ਸੁਧਾਰਵਾਦੀ ਕਾਰਜ ਕਰਵਾਏ। ਭਾਵੇਂ ਉਹ ਨਵੇਂ-ਨਵੇਂ ਜਿੱਤੇ ਇਲਾਕੇ ਵਿਚ ਕਾਰਜਸ਼ੀਲ ਸੀ ਪਰ ਅਮਨ-ਚੈਨ ਕਾਇਮ ਰੱਖਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ।

1835 ਵਿਚ ਬਹਾਰ ਰੁੱਤੇ, ਉਸ ਨੇ ਲੱਦਾਖ਼ੀ ਫ਼ੌਜ ਨੂੰ ਲੱਕ ਤੋੜਵੀਂ ਹਾਰ ਦਿਤੀ। ਲੱਦਾਖ਼ ਤੋਂ ਬੇਫ਼ਿਕਰ ਹੋ ਕੇ ਉਹ 1840 ਵਿਚ ਬਾਲਟਿਸਤਾਨ (ਮੌਜੂਦਾ ਪਾਕਿਸਤਾਨ) ਦੀ ਮੁਹਿੰਮ ਉਤੇ ਚਲਾ ਗਿਆ ਜਿਹੜਾ ਦੁਨੀਆਂ ਦਾ ਦੂਜਾ ਸੱਭ ਤੋਂ ਉੱਚਾ ਪਰਬਤੀ ਇਲਾਕਾ ਹੈ। ਇਹ ਬੀਹੜੀ ਪਹਾੜ ਕਰਾਕੋਰਮ ਲੜੀ ਵਿਚ ਮੌਜੂਦ ਹੈ। 1757 ਤਕ ਇਹ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਹੇਠ ਸੀ ਤੇ ਜੇਕਰ ਸ. ਜ਼ੋਰਾਵਰ ਸਿੰਘ ਇਸ ਨੂੰ ਨਾ ਜਿੱਤਦੇ ਤਾਂ ਇਹ ਨਿਸ਼ਚੇ ਹੀ ਅਫ਼ਗਾਨਿਸਤਾਨ ਦਾ ਹਿੱਸਾ ਹੁੰਦਾ (ਆਜ਼ਾਦੀ ਤੋਂ ਪਹਿਲਾਂ ਇਹ ਸਾਡੇ ਦੇਸ਼ ਵਿਚ ਸੀ।

ਲੇਹ ਅਤੇ ਬਾਲਟਿਸਤਾਨ ਨੂੰ ਫਤਹਿ ਕਰਨ ਮਗਰੋਂ, ਇਸ ਨੇ ਆਪਣਾ ਧਿਆਨ ਪੱਛਮੀ ਤਿੱਬਤ ਨੂੰ ਜਿੱਤਣ ਵੱਲ ਲਾ ਦਿੱਤਾ ਤੇ ਮਈ 1841 ਵਿਚ ਲੇਹ ਤੋਂ ਰੁਡੋਕ ਉੱਤੇ ਚੜ੍ਹਾਈ ਕਰ ਦਿੱਤੀ। ਰੁਡੋਕ ਦੇ ਕਿਲੇ ਨੂੰ ਜਿੱਤਣ ਮਗਰੋਂ ਇਸ ਨੇ ਥੋੜ੍ਹੇ ਹੀ ਸਮੇਂ ਵਿਚ ਗਾਵਡੀਜੋਗ, ਗਾਰਟੋਕ, ਮਿਸ਼ਾਰ, ਟੋਕ ਪੋਰੇਲ ਸੋਮ ਆਦਿ ਉੱਤੇ ਕਬਜ਼ਾ ਕਰ ਲਿਆ।

ਇਸ ਮਹਾਨ ਜਰਨੈਲ ਨੇ ਮਨਫ਼ੀ 34 ਡਿਗਰੀ ਤਾਪਮਾਨ ਵਿਚ, ਬਰਫ਼ਾਂ-ਲੱਦੇ ਬਿਖਮ ਪਹਾੜਾਂ ਨੂੰ ਚੀਰਦਿਆਂ, 550 ਮੀਲ ਤਕ ਤਿੱਬਤੀ ਇਲਾਕੇ ਜਿੱਤ ਕੇ ਮਾਨਸਰੋਵਰ ਤਕ ਜਿਵੇਂ ਰਸਾਈ ਹਾਸਲ ਕੀਤੀ, ਉਸ ਦਾ ਹੋਰ ਕੋਈ ਸਾਨੀ ਨਹੀਂ ਹੋ ਸਕਦਾ। ਉਸ ਦੀਆਂ ਮੁਹਿੰਮਾਂ ਵਿਚ 12 ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ। ਅਤਿ ਦੀ ਠੰਢ ਵਿਚ ਦੁਸ਼ਮਣ ਨਾਲ ਲੜਨ ਦਾ ਜਨਰਲ ਜ਼ੋਰਾਵਰ ਸਿੰਘ ਦਾ ਤਜਰਬਾ ਬੇਮਿਸਾਲ ਸੀ। ਉਨ੍ਹਾਂ ਦਾ ਤਜਰਬਾ ਲੱਦਾਖ ਵਿਚ ਚੀਨ ਅਤੇ ਪਾਕਿਸਤਾਨ ਦੇ ਸੱਭ ਤੋਂ ਉੱਚੇ ਪਹਾੜੀ ਖੇਤਰਾਂ ਵਿਚ ਕੈਂਪਿੰਗ ਕਰਨ ਵਾਲੇ ਸੈਨਿਕਾਂ ਲਈ ਪ੍ਰੇਰਨਾ ਹੈ।

 (For more news apart from Who was General Zorawar Singh , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement